________________
8. ਭਾਰੂ ਰੰਗ :
ਕਿਸੇ ਫੋਟੋ ਵਿਚ ਕੋਈ ਰੰਗ ਜਦੋਂ ਆਪਣੇ ਵਿਸਥਾਰ ਕਰਕੇ ਬਹੁਤਾਤ ਵਿਚ ਹੋ ਜਾਵੇ ਤਾਂ ਉਸਨੂੰ ਭਾਰੂ ਰੰਗਾਂ ਵਾਲੀ ਫੋਟੋ ਕਿਹਾ ਜਾਂਦਾ ਹੈ ਜਿਵੇਂ ਕਿਸੇ ਪੱਤੇ ਦੀ ਪੂਰਨ ਫੋਟੋ, ਇੱਕੋ ਜਿਹੇ ਰੰਗਾਂ ਵਾਲੇ ਕਪੜੇ ਪਾਏ ਹੋਏ ਗਰੁੱਪ ਦੀ ਫੋਟੋ, ਸੂਰਜ 'ਚੋਂ ਨਿਕਲੀ ਹੋਈ ਰੋਸ਼ਨੀ ਨਾਲ ਰੰਗੇ ਹੋਏ ਮਾਹੌਲ ਦੀ ਫੋਟੋ ਜਾਂ ਕਿਸੇ ਵਸਤੂ 'ਤੇ ਕੀਤੇ ਹੋਏ ਰੋਗਨ ਦੀ ਫੋਟੋ। ਭਾਰੂ ਰੰਗਾਂ ਨਾਲ ਅਸੀਂ ਸੋਚ ਦੀਆਂ ਵੱਖ-ਵੱਖ ਪਰਤਾਂ ਨੂੰ ਦਿਖਾ ਸਕਦੇ ਹਾਂ; ਜਿਵੇਂ ਪੀਲੇ ਰੰਗ ਨਾਲ ਬੱਝਦੀ ਹੋਈ ਉਮੀਦ, ਲਾਲ ਰੰਗ ਨਾਲ ਸਥਿਰਤਾ, ਜਾਮਨੀ ਰੰਗ ਨਾਲ ਉਪਰਾਮਤਾ ਆਦਿ-ਆਦਿ। ਭਾਰੂ ਰੰਗ ਦੀਆਂ ਫੋਟੋਆਂ ਖਿੱਚਣ ਲਈ ਕਲੋਜ਼ ਅੱਪ ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਕੁਝ ਰੰਗ ਜਿਵੇਂ ਪੀਲਾ ਜਾਂ ਸੰਤਰੀ ਜਦੋਂ ਫੋਟੋ ਵਿਚ ਬਹੁਤਾਤ ਵਿਚ ਆ ਜਾਂਦੇ ਹਨ ਤਾਂ ਇਹ ਬਾਕੀ ਰੰਗਾਂ ਨੂੰ ਪਿੱਛੇ ਧੱਕ ਦਿੰਦੇ ਹਨ। ਕੁਝ ਕੁਤਕਨੀਕੀ ਸਹਾਇਤਾ ਨਾਲ ਵੀ ਭਾਰੂ ਰੰਗ ਪੈਦਾ ਕੀਤੇ ਜਾ ਸਕਦੇ ਹਨ ਜਿਵੇਂ ਕੈਮਰੇ ਮੂਹਰੇ ਰੰਗਦਾਰ ਫ਼ਿਲਟਰ ਲਗਾਉਣਾ ਜਾਂ ਵੱਖ-ਵੱਖ ਵਸਤੂਆਂ ਨੂੰ ਇੱਕੋ ਜਿਹੇ ਰੰਗਾਂ ਵਿਚ ਰੱਖ ਕੇ ਉਨ੍ਹਾਂ ਰੰਗਾਂ ਦੇ ਵਿਚ ਪਿਛੋਕੜ ਦੇਣਾ।
38