ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਤਸਵੀਰਾਂ ਦੀ ਬੋਲੀ :
ਫੋਟੋ ਖਿੱਚਣ ਲਈ ਫੋਟੋ ਦਾ ਸਿਰਫ਼ ਸਪੱਸ਼ਟ ਹੋਣਾ, ਰੰਗਦਾਰ ਹੋਣਾ ਆਦਿ ਹੀ ਜ਼ਰੂਰੀ ਨਹੀਂ ਹਨ; ਸਗੋਂ ਸਭ ਤੋਂ ਜ਼ਰੂਰੀ ਹੈ ਉਸਦਾ ਵਿਸ਼ਾ। ਫੋਟੋ ਭਾਵੇਂ ਦ੍ਰਿਸ਼ ਦੀ ਹੋਵੇ, ਵਿਅਕਤੀਆਂ ਦੀ ਹੋਵੇ, ਚਿਹਰੇ ਦੀ ਹੋਵੇ ਜਾਂ ਕਿਸੇ ਵੀ ਹੋਰ ਘਟਨਾ ਕ੍ਰਮ ਦੀ ਹੋਵੇ। ਉਸਦਾ ਜੋ ਸਮੁੱਚਾ ਪ੍ਰਭਾਵ ਹੈ, ਕੋਈ ਨਾ ਕੋਈ ਸੁਨੇਹਾ ਜ਼ਰੂਰ ਦੇ ਰਿਹਾ ਹੋਣਾ ਚਾਹੀਦਾ ਹੈ। ਫੋਟੋ ਖਿੱਚਣ ਲਈ ਫੋਟੋਗ੍ਰਾਫਰ ਦੀ ਤਕਨੀਕੀ ਮੁਹਾਰਤ, ਰੋਸ਼ਨੀ ਦੀ ਸਮਝ, ਰੰਗਾਂ ਦੀ ਪਹਿਚਾਣ ਹੋਣ ਦੇ ਨਾਲ ਨਾਲ ਇਹ ਖ਼ਾਸੀਅਤ ਵੀ ਜ਼ਰੂਰੀ ਹੈ ਕਿ ਉਹ ਫੋਟੋ ਵਿਚੋਂ ਉਭਰ ਰਹੀਆਂ ਇੱਛਾਵਾਂ ਅਤੇ ਦੂਰ-ਰਸ ਨਤੀਜਿਆਂ ਤੋਂ ਵੀ ਵਾਕਿਫ਼ ਹੋਵੇ। ਅਰਥ- ਭਰਪੂਰ ਫੋਟੋ ਲਈ ਫੋਟੋ ਕਲਾਕਾਰ ਦਾ ਆਪਣੀ ਸੋਚ ਨੂੰ ਉਸ ਵਿਚ ਢਾਲਣਾ ਬਹੁਤ ਜ਼ਰੂਰੀ ਹੈ। ਜੇਕਰ ਫੋਟੋਆਂ ਨੂੰ ਕਿਸੇ ਵਰਗੀਕਰਣ ਵਿਚ ਕਰਨਾ ਹੋਵੇ ਤਾਂ ਉਹ ਹੇਠ ਲਿਖੇ ਅਨੁਸਾਰ ਹਨ :
41