ਪ੍ਰਭਾਵ, ਪੇਸ਼ ਕੀਤੇ ਜਾ ਰਹੇ ਵਿਚਾਰ ਨੂੰ ਪਰਪੱਕ ਤੌਰ ਤੇ ਖੜ੍ਹਾ ਕਰਨ ਦੇ ਯੋਗ ਹੋਵੇਗਾ ਜੋ ਵਿਅਕਤੀ ਬਿਨਾਂ ਭਾਵਨਾਵਾਂ, ਦੋਸਤੀ, ਪ੍ਰਤੀਬੱਧਤਾ, ਜਾਂ ਸਹਿਯੋਗ ਦੇ ਫੋਟੋਆਂ ਖਿਚਵਾਉਂਦੇ ਹਨ ਸਮਝੋ ਕਿ ਉਹਨਾਂ ਨੂੰ ਫੋਟੋ ਕਿਸੇ ਨਾ ਕਿਸੇ ਸ਼ਨਾਖ਼ਤੀ ਕਾਰਡ, ਲਾਈਸੈਸ ਜਾਂ ਪਾਸਪੋਰਟ ਆਦਿ ਲਈ ਹੀ ਚਾਹੀਦੀ ਹੈ। ਚਿਹਰਾ ਕਿਉਂਕਿ ਮਨੁੱਖ ਦੇ ਅੰਦਰਲੇ ਭਾਵਾਂ ਨੂੰ ਦਿਖਾਉਣ ਦੇ ਕਾਬਿਲ ਹੁੰਦਾ ਹੈ, ਇਸ ਲਈ ਭਾਵੁਕ ਤੌਰ ਤੇ ਵਿਅਕਤੀ ਦਾ ਅਤੇ ਫੋਟੋਗ੍ਰਾਫਰ ਦਾ ਤਿਆਰ ਹੋਣਾ ਬਹੁਤ ਜ਼ਰੂਰੀ ਹੈ। ਪੋਰਟ੍ਰੇਟ ਦਾ ਮਤਲਬ ਸਿਰਫ਼ ਚਿਹਰੇ ਦੀ ਫੋਟੋ ਹੀ ਨਹੀਂ ਹੁੰਦਾ ਬਲਕਿ ਕਿਸੇ ਵਿਅਕਤੀ ਦਾ ਪੂਰੇ ਮਾਹੌਲ ਵਿੱਚ ਸਥਾਨ ਹੁੰਦਾ ਹੈ ਜਿਵੇਂ ਕਿਸੇ ਝੁੱਗੀ ਦੇ ਦਰਵਾਜ਼ੇ ਵਿਚ ਬੈਠੀ ਕੋਈ ਔਰਤ ਕਸੀਦਾ ਕੱਢ ਰਹੀ ਹੋਵੇ, ਕੋਈ ਬਜ਼ੁਰਗ ਇਕੱਲਾ ਬੈਠਾ ਮਸਤੀ ਵਿੱਚ ਹੁੱਕਾ ਪੀ ਰਿਹਾ ਹੋਵੇ ਅਤੇ ਉਸਦੇ ਚਿਹਰੇ ਤੋਂ ਅੰਦਰਲੀ ਖ਼ੁਸ਼ੀ ਦਾ ਪਤਾ ਲੱਗ ਰਿਹਾ ਹੋਵੇ। ਇੰਝ ਹੀ ਕੰਮਕਾਜੀ ਲੋਕਾਂ ਦਾ ਆਲਾ- ਦੁਆਲਾ ਵੀ ਫੋਟੋ ਵਿੱਚ ਲੈ ਕੇ ਪੋਰਟ੍ਰੇਟ ਦਾ ਮਾਹੌਲ ਸਿਰਜਿਆ ਜਾ ਸਕਦਾ ਹੈ। ਇਹ ਵੀ ਕੋਈ ਜ਼ਰੂਰੀ ਨਹੀਂ ਕਿ ਜਿਸ ਚਿਹਰੇ ਦੀ ਫੋਟੋ ਖਿੱਚਣੀ ਹੈ ਉਸਦਾ ਕੈਮਰੇ ਵੱਲ ਵੇਖਣਾ ਜ਼ਰੂਰੀ ਹੋਵੇ। ਬਿਨਾਂ ਕੈਮਰੇ ਵੱਲ ਦੇਖਿਆਂ ਵੀ ਚੰਗਾ ਪੋਰਟ੍ਰੇਟ ਬਣਾਇਆ ਜਾ ਸਕਦਾ ਹੈ। ਉਂਜ ਤਾਂ ਪੋਰਟ੍ਰੇਟ ਬਣਾਉਣ ਲਈ ਸਟੂਡੀਓ ਦੀ ਵਰਤੋਂ ਕੀਤੀ ਜਾਂਦੀ ਹੈ, ਪਰ ਕਲਾਕਾਰ ਲੋਕ ਜਿੰਨੇ ਚੰਗੇ ਪੋਰਟ੍ਰੇਟ ਸਟੂਡੀਓ ਤੋਂ ਬਾਹਰ ਕੁਦਰਤੀ ਰੋਸ਼ਨੀ ਜਾਂ ਕਿਸੇ ਹੋਰ ਸਾਧਨ ਰਾਹੀਂ ਰੋਸ਼ਨੀ ਦਾ ਪ੍ਰਬੰਧ ਕਰਕੇ ਬਣਾ ਸਕਦੇ ਹਨ ਉਤਨਾ ਸ਼ਾਇਦ ਸਟੂਡੀਓ ਵਿੱਚ ਸੰਭਵ ਹੀ ਨਹੀਂ ਹੈ।
44