ਉਹ ਐਕਟਿੰਗ ਕਰ ਜਾਂਦੇ ਹਨ। ਇਸ ਲਈ ਫੋਟੋਗ੍ਰਾਫਰ ਨੂੰ ਹਰਦਮ ਸੁਚੇਤ ਰਹਿਣਾ ਪੈਂਦਾ ਹੈ। ਬਹੁਤ ਛੋਟੇ ਬੱਚੇ ਕਿਉਂਕਿ ਕੋਈ ਐਕਸ਼ਨ ਨਹੀਂ ਦੇ ਸਕਦੇ ਉਹਨਾਂ ਨਾਲ ਮਾਂ-ਬਾਪ ਦਾ ਲਗਾਉ ਫੋਟੋ ਦੀ ਜ਼ਰੂਰਤ ਪੈਦਾ ਕਰਦਾ ਹੈ। ਹਰ ਮਾਂ-ਬਾਪ ਕਦੇ ਨਾ ਕਦੇ ਆਪਣੇ ਬੱਚੇ ਦੀ ਨਗਨ ਤਸਵੀਰ ਜ਼ਰੂਰ ਖਿੱਚਦਾ ਹੈ ਤੇ ਉਸਨੂੰ ਦੇਖ ਦੇਖ ਕੇ ਖ਼ੁਸ਼ ਹੁੰਦੇ ਹਨ। ਕਈ ਲੋਕ ਤਾਂ ਇਸ ਫੋਟੋ ਨੂੰ ਬਹੁਤ ਵੱਡੀ ਪ੍ਰਾਪਤੀ ਸਮਝ ਲੈਂਦੇ ਹਨ ਅਤੇ ਕਈ ਵਾਰ ਅਖ਼ਬਾਰਾਂ ਰਸਾਲਿਆਂ ਨੂੰ ਇਹ ਫੋਟੋ ਛਪਣ ਲਈ ਭੇਜ ਦਿੰਦੇ ਹਨ ਜਿੱਥੇ ਇਹ ਅਕਸਰ ਨਹੀਂ ਛਪਦੀ । ਇਸ ਦਾ ਮੁੱਖ ਕਾਰਣ ਛਾਪਕ ਜਾਂ ਐਡੀਟਰ ਦਾ ਉਸ ਬੱਚੇ ਪ੍ਰਤੀ, ਬੱਚੇ ਦੇ ਮਾਂ-ਬਾਪ ਜਿੰਨਾ ਲਗਾਉ ਨਾ ਹੋਣਾ ਹੈ। ਵੱਡੇ ਬੱਚੇ ਵੀ ਫੋਟੋਗ੍ਰਾਫੀ ਲਈ ਕਾਫ਼ੀ ਚੰਗੇ ਨਮੂਨੇ ਬਣ ਸਕਦੇ ਹਨ। ਵੱਡੇ ਬੱਚੇ ਦੁਨੀਆਂ ਵਿੱਚ ਕੁਝ ਸੁਚੇਤ ਹੋ ਚੁੱਕੇ ਹੁੰਦੇ ਹਨ ਅਤੇ ਥੋੜ੍ਹਾ ਬਹੁਤ ਆਪਣਾ ਦਬਦਬਾ ਵੀ ਕਾਇਮ ਕਰਨਾ ਚਾਹੁੰਦੇ ਹਨ ਅਤੇ ਉਹ ਕਈ ਵਾਰੀ ਇਹੋ ਜਿਹੇ ਕੰਮ ਕਰ ਦਿੰਦੇ ਹਨ, ਜਿਸ ਨਾਲ ਫੋਟੋ ਚੰਗੀ ਬਣ ਜਾਂਦੀ ਹੈ ਭਾਵੇਂ ਕਿ ਇਸ ਵਿੱਚ ਕਈ ਵਾ ਸਰੀਰਕ ਖ਼ਤਰਾ ਵੀ ਪੈਦਾ ਹੋ ਸਕਦਾ ਹੈ।
49