ਸਮੱਗਰੀ 'ਤੇ ਜਾਓ

ਪੰਨਾ:ਫੋਟੋਗ੍ਰਾਫੀ.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇਜ਼-ਗਤੀ ਦੀ ਫੋਟੋਗ੍ਰਾਫੀ

ਫੋਟੋਗ੍ਰਾਫੀ ਦੇ ਇਸ ਵਰਗ ਵਿੱਚ ਤੇਜ਼-ਗਤੀ ਨਾਲ ਚਲ ਰਹੀਆਂ ਚੀਜ਼ਾਂ ਨੂੰ ਉਹਨਾਂ ਦੇ ਵੇਗ ਅਨੁਸਾਰ ਦਿਖਾਉਣਾ ਹੁੰਦਾ ਹੈ। ਜਦੋਂ ਵੀ ਕੋਈ ਚੀਜ਼ ਤੇਜ਼ ਰਫ਼ਤਾਰ ਨਾਲ ਚਲਦੀ ਹੈ ਤਾਂ ਉਸਨੂੰ ਵੇਖਦੇ ਮਨੁੱਖ ਦੀ ਅੱਖ ਵੀ ਉਸ ਨਾਲ ਹੀ ਘੁੰਮਦੀ ਹੈ। ਇਹ ਤੇਜ਼ ਵਸਤੂ ਕੈਮਰੇ ਵਿੱਚ ਸਪੱਸ਼ਟਤਾ ਨਾਲ ਪਕੜੀ ਜਾ ਸਕਦੀ ਹੈ ਜੇਕਰ ਫੋਟੋਗ੍ਰਾਫੀ ਦੀਆਂ ਸਹੀ ਵਿਧੀਆਂ ਵਰਤੀਆਂ ਜਾਣ। ਲੋੜ ਇਸ ਗੱਲ ਦੀ ਹੁੰਦੀ ਹੈ ਕਿ ਕੈਮਰੇ ਵਿੱਚ ਤੇਜ਼ ਰਫ਼ਤਾਰ ਸ਼ਟਰ ਦੀ ਸੁਵਿਧਾ ਹੋਵੇ ਜਿਵੇਂ ਤੇਜ਼ ਰਫ਼ਤਾਰ ਵਿੱਚ ਜਾ ਰਹੀ ਕਾਰ ਨੂੰ ਸਪੱਸ਼ਟਤਾ ਨਾਲ ਪਕੜਨ ਲਈ 1/4000 ਸਕਿੰਟ ਦੀ ਸ਼ਟਰ ਸਪੀਡ ਚਾਹੀਦੀ ਹੈ। ਇਵੇਂ ਹੀ ਜੋ ਖਿਡਾਰੀ ਤੇਜ਼ ਰਫ਼ਤਾਰ ਨਾਲ ਜੰਪ ਲਾਉਂਦਾ ਹੈ ਉਸਨੂੰ ਹਵਾ ਵਿੱਚ ਸਥਿਰ ਕਰਨ ਲਈ ਵੀ ਤੇਜ਼ ਸ਼ਟਰ ਸਪੀਡ ਦੀ ਲੋੜ ਹੁੰਦੀ ਹੈ। ਇਸ ਤੇਜ਼ ਰਫ਼ਤਾਰ ਦੀ ਫੋਟੋਗ੍ਰਾਫੀ ਦੇ ਵਿਪਰੀਤ ਤੇਜ਼ ਰਫ਼ਤਾਰ ਚੀਜ਼ਾਂ ਨੂੰ ਮੱਧਮ ਗਤੀ ਦੇ ਸ਼ਟਰ ਸਪੀਡ ਤੇ ਖਿੱਚ ਕੇ ਮਨਮੋਹਕ ਦ੍ਰਿਸ਼ ਪੈਦਾ ਕੀਤੇ ਜਾ ਸਕਦੇ ਹਨ। ਇੱਥੇ ਵਸਤੂ ਦੀ ਦਿਸ਼ਾ ਦਾ ਮਹੱਤਵ ਵੀ ਹੁੰਦਾ ਹੈ। ਜਿਵੇਂ ਕੈਮਰੇ ਦੇ ਸਾਹਮਣਿਉਂ ਆ ਰਹੀ ਵਸਤੂ ਨੂੰ ਘੱਟ ਸਪੀਡ ਚਾਹੀਦੀ ਹੈ ਅਤੇ ਜੋ ਵਸਤੂ ਖੱਬੇ ਤੋਂ ਸੱਜੇ ਜਾਂ ਸੱਜੇ ਤੋਂ ਖੱਬੇ ਤੇਜ਼ੀ ਨਾਲ ਨਿਕਲ ਜਾਵੇ ਉਸਨੂੰ ਸਥਿਰ ਕਰਨ ਲਈ ਵੱਧ ਸ਼ਟਰ ਸਪੀਡ ਚਾਹੀਦੀ ਹੈ। ਕੁਝ ਚੀਜ਼ਾਂ ਭਾਵੇਂ ਤੇਜ਼ ਹੀ ਚੱਲ ਰਹੀਆਂ ਹੋਣ। ਪਰ ਜਦੋਂ ਕੈਮਰਾ ਵੀ ਉਸੇ ਹੀ ਰਫ਼ਤਾਰ ਨਾਲ ਸਫ਼ਰ ਕਰ


52