1. ਕੁਦਰਤ ਦੇ ਨੇੜੇ:
ਕੁਦਰਤ ਨੇ ਸਿਰਫ਼ ਮਨੁੱਖ ਹੀ ਨਹੀਂ ਬਣਾਇਆ ਸਗੋਂ ਉਸਦੇ ਮਨ ਵਿਚ ਖ਼ੂਬਸੂਰਤੀ ਪੈਦਾ ਕਰਨ ਲਈ ਉਸਦੇ ਆਲੇ-ਦੁਆਲੇ ਨੂੰ ਕਈ ਤਰ੍ਹਾਂ ਦੇ ਰੰਗਾਂ, ਨਮੂਨਿਆਂ ਤੇ ਵਸਤੂਆਂ ਨਾਲ ਸਜਾਇਆ ਹੈ। ਕੁਦਰਤ ਦਾ ਮੂਲ ਨੇਮ ਉੱਤਪਤੀ ਤੇ ਨਸਲ ਦਾ ਵਾਧਾ ਹੈ ਭਾਵੇ ਉਹ ਮਨੁੱਖ ਦੀ ਹੋਵੇ, ਚਾਹੇ ਪਸ਼ੂ, ਪੰਛੀਆਂ ਜਾਂ ਫੁੱਲ-ਬੂਟਿਆਂ ਦੀ। ਉੱਤਪਤੀ ਦੀ ਇਸ ਪ੍ਰਕ੍ਰਿਆ ਲਈ ਖ਼ੂਬਸੂਰਤੀ ਤੇ ਖਿੱਚ ਦਾ ਹੋਣਾ ਸਹਾਈ ਹੁੰਦਾ ਹੈ। ਕੁਦਰਤ ਦੇ ਇਸ ਗਿਆਨ ਨੇ ਉਸ ਨੂੰ ਮਾਹੌਲ ਨੂੰ ਖ਼ੂਬਸੂਰਤ ਬਣਾਉਣ ਦੇ ਉਪਰਾਲੇ ਕਰਨ ਲਈ ਮਜਬੂਰ ਕੀਤਾ ਹੈ। ਦੁਨੀਆਂ ਵਿਚ ਖ਼ੂਬਸੂਰਤੀ ਵਧਾਉਣ ਲਈ ਕਰਮ ਵਿਕਾਸ ਦੇ ਨੇਮ ਅਨੁਸਾਰ ਲਗਾਤਾਰ ਵਾਧਾ ਹੋਈ ਜਾ ਰਿਹਾ ਹੈ। ਕੁਦਰਤ ਦੀ ਬਣਾਈ ਹੋਈ ਇਸ ਖ਼ੂਬਸੂਰਤੀ ਨੂੰ ਕੈਮਰੇ ਵਿਚ ਵੀ ਕੈਦ ਕੀਤਾ ਜਾ ਸਕਦਾ ਹੈ। ਵੇਖਣ ਵਾਲੀ ਗੱਲ ਬਸ ਇੰਨੀ ਕੁ ਹੈ ਕਿ ਕਿੱਥੋਂ ਤੇ ਕਿਵੇਂ ਇਹ ਕੰਮ ਹੋ ਸਕਦਾ ਹੈ। ਕੁਦਰਤੀ ਫੋਟੋਗ੍ਰਾਫੀ ਵਿਚ ਸਭ ਤੋਂ ਪਹਿਲਾਂ ਫੁੱਲ ਆਉਂਦੇ ਹਨ। ਹਰ ਥਾਂ ਫੁੱਲ ਪਾਏ ਜਾਂਦੇ ਹਨ। ਇਸ ਲਈ ਫੁੱਲਾਂ ਦੀ ਫੋਟੋਗ੍ਰਾਫੀ ਕਰਨ ਦਾ ਮੌਕਾ ਵੀ ਜ਼ਿਆਦਾ ਮਿਲ ਸਕਦਾ ਹੈ। ਜ਼ਿਆਦਾਤਰ ਫੁੱਲਾਂ ਦੀਆਂ ਪੱਤੀਆਂ ਦੇ ਰੰਗ ਸ਼ੋਖ਼ ਹੁੰਦੇ ਹਨ। ਇਸੇ ਲਈ ਫੋਟੋ ਖਿੱਚਣ ਵੇਲੇ ਰੋਸ਼ਨੀ ਦਾ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਹ ਰੋਸ਼ਨੀ ਕੁਦਰਤੀ ਰੋਸ਼ਨੀ ਵਿਚ ਚਿੱਟੇ ਰਿਫ਼ਲੈਕਟਰ