ਕਰਨ ਦੀ ਸੋਚ ਸਕਦੇ ਹਨ। ਇਸੇ ਲਈ ਇਹਨਾਂ ਦੀ ਫੋਟੋਗ੍ਰਾਫੀ ਕਾਫ਼ੀ ਮੁਸ਼ਕਿਲ ਭਰਿਆ ਕੰਮ ਹੈ। ਵੱਡੇ ਜਾਨਵਰਾਂ ਦੀ ਫੋਟੋਗ੍ਰਾਫੀ ਲਈ ਟੈਲੀ-ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਕੀੜੇ-ਮਕੌੜਿਆਂ ਲਈ ਕਲੋਜ਼-ਅਪ ਲੈੱਨਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਕੀੜਿਆਂ-ਮਕੌੜਿਆਂ ਦੀ ਫੋਟੋਗ੍ਰਾਫੀ ਸਟੂਡੀਓ ਵਿਚ ਵੀ ਕੀਤੀ ਜਾ ਸਕਦੀ ਹੈ। ਕਿਉਂਕਿ ਇਹ ਛੋਟੇ ਜੀਵ ਕੈਮਰੇ ਤੋਂ ਸੁਚੇਤ ਨਹੀਂ ਹੁੰਦੇ, ਪਰ ਨਾਲ ਦੀ ਨਾਲ ਇਹ ਖ਼ਿਆਲ ਰੱਖਣਾ ਵੀ ਬਹੁਤ ਜ਼ਰੂਰੀ ਹੈ ਕਿ ਇਹ ਬਹੁਤ ਨਾਜ਼ੁਕ ਹੁੰਦੇ ਹਨ ਅਤੇ ਥੋੜੀ ਜਿਹੀ ਲਾਪਰਵਾਹੀ ਨਾਲ ਇਹ ਮਰ ਵੀ ਸਕਦੇ ਹਨ। ਕੁਦਰਤ ਦੇ ਨੇੜਿਉਂ ਦੀ ਫੋਟੋਗ੍ਰਾਫੀ ਕਰਨ ਦਾ ਇੱਕ ਹੋਰ ਵਿਸ਼ਾ ਪਾਣੀ ਵਿਚ ਫੋਟੋਗ੍ਰਾਫੀ ਹੈ ਜੋ ਸਮੁੰਦਰ ਜਾਂ ਝੀਲਾਂ ਦੇ ਥੱਲੇ ਕੀਤੀ ਜਾਂਦੀ ਹੈ। ਡੂੰਘੇ ਪਾਣੀਆਂ ਵਿਚ ਬਹੁਤ ਖ਼ੂਬਸੂਰਤ ਕੌਰਲ ਜਾਂ ਖਣਿਜ ਪਦਾਰਥ ਅਤੇ ਪਾਣੀ ਵਿਚ ਉੱਗਣ ਵਾਲੀਆਂ ਜੜੀਆਂ- ਬੂਟੀਆਂ ਫੋਟੋਗ੍ਰਾਫੀ ਦਾ ਮਜ਼ਮੂਨ ਬਣ ਜਾਂਦੀਆਂ ਹਨ। ਪਾਣੀ ਵਿਚ ਫੋਟੋਗ੍ਰਾਫੀ ਕਰਨ ਲਈ ਜਾਂ ਤਾਂ ਖ਼ਾਸ ਕੈਮਰੇ ਹੁੰਦੇ ਹਨ ਜਾਂ ਫਿਰ ਕੈਮਰਿਆਂ ਦੇ ਉੱਤੇ ਪਾਣੀ ਨੂੰ ਰੋਕਣ ਲਈ ਪਲਾਸਟਿਕ ਨੁਮਾ ਪਾਰਦਰਸ਼ੀ ਬਕਸਿਆਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਤੋਂ ਇਲਾਵਾ ਸਮੁੰਦਰ ਵਿਚ ਦੂਸਰੇ ਜੀਵ ਜਿਵੇ ਰੰਗਦਾਰ
56