ਮੱਛੀਆਂ ਆਦਿ ਵੀ ਫੋਟੋਗ੍ਰਾਫੀ ਦੇ ਵਿਸ਼ੇ ਬਣ ਸਕਦੇ ਹਨ। ਕੁਦਰਤ ਦੇ ਨੇ ੜੇ ਫੋਟੋਗ੍ਰਾਫੀ ਦਾ ਅਗਲਾ ਵਰਗ ਮੌਸਮ ਤੇ ਅਸਮਾਨ ਹੈ। ਇਹ ਕੋਈ ਜ਼ਰੂਰੀ ਨਹੀਂ ਕਿ ਫੋਟੋਗ੍ਰਾਫੀ ਸਾਫ਼ ਮੌਸਮ ਵਿਚ ਹੀ ਕੀਤੀ ਜਾਂਦੀ ਹੈ। ਫੋਟੋਗ੍ਰਾਫੀ ਲਈ ਮੌਸਮ ਦੀ ਕਿਸਮ ਕੋਈ ਬੰਦਿਸ਼ ਨਹੀਂ ਹੈ। ਹਰ ਮੌਸਮ ਫੋਟੋਗ੍ਰਾਫੀ ਲਈ ਨਵੇ 'ਦ੍ਰਿਸ਼ ਪੈਦਾ ਕਰਨ ਅਤੇ ਹਾਲਾਤ ਪੈਦਾ ਕਰਨ ਦੇ ਯੋਗ ਹੁੰਦਾ ਹੈ। ਮੌਸਮ ਚਾਹੇ ਝੱਖੜ ਹੋਵੇ, ਤੂਫ਼ਾਨ ਹੋਵੇ, ਮੀਂਹ ਹੋਵੇ, ਬਰਫ਼ ਹੋਵੇ, ਬੱਦਲ ਹੋਣ, ਤੇ ਜ਼-ਤਰਾਰ ਧੁੱਪ ਹੋਵੇ ਜਾਂ ਕੁਦਰਤੀ ਆਫ਼ਤ ਹੀ ਕਿਉਂ ਨਾ ਹੋਵੇ। ਬੱਸ, ਲੋੜ ਤਾਂ ਇਹੋ ਹੈ ਕਿ ਕੈਮਰੇ ਨੂੰ ਕਿੰਨੀ ਛੇਤੀ ਵਰਤਣਾ ਹੈ। ਬਦਲਦੇ ਮੌਸਮਾਂ ਵਿਚ ਸ਼ਟਰ ਸਪੀਡ ਤੇ ਅਪਰਚਰ ਦਾ ਜੋੜ ਕਾਫ਼ੀ ਮਹੱਤਤਾ ਰੱਖਦਾ ਹੈ। ਬਹੁਤੀ ਵਾਰ ਦ੍ਰਿਸ਼ ਨੂੰ ਉਘਾੜਨ ਲਈ ਇਹਨਾ ਨੂੰ ਘੱਟ ਵੱਧ ਕੀਤਾ ਜਾ ਸਕਦਾ ਹੈ। ਇਹ ਬਦਲਦਾ ਮੌਸਮ ਅਤੇ ਭੂ-ਦ੍ਰਿਸ਼ਾਂ ਦਾ ਸੁਮੇਲ ਵਧੀਆ ਫੋਟੋਗ੍ਰਾਫੀ ਪੈਦਾ ਕਰ ਦਿੰਦੇ ਹਨ। ਇਸੇ ਤਰ੍ਹਾਂ ਧਰਤੀ ਉੱਤੇ ਵਹਿੰਦਾ ਪਾਣੀ ਫੋਟੋਗ੍ਰਾਫੀ ਦਾ ਇੱਕ ਹੋਰ ਸੋਮਾ ਹੈ। ਝਰਨੇ, ਝੀਲਾਂ, ਛੱਪੜ, ਤਲਾਅ ਤੇ ਹੋਰ ਕੁਦਰਤੀ ਜਾਂ ਗ਼ੈਰਕੁਦਰਤੀ ਪਾਣੀ ਦੇ ਸੋਮੇ ਅਤੇ ਵਹਾਅ ਵਾਲੇ ਸਾਧਨ ਵੱਖ-ਵੱਖ ਮੌਸਮਾਂ ਵਿਚ ਸਮਿਆਂ ਉੱਤੇ ਆਪਣੀ ਹਵਾ ਵਿਚ ਨਮੀ ਪੈਦਾ ਕਰਨ ਦੀ ਸਮਰੱਥਾ ਕਰਕੇ ਸ਼ਾਨਦਾਰ ਫੋਟੋਆਂ ਬਣਾਉਣ ਦੇ ਕਾਬਲ ਹੁੰਦੇ ਹਨ।
57