ਸਮੱਗਰੀ 'ਤੇ ਜਾਓ

ਪੰਨਾ:ਫੋਟੋਗ੍ਰਾਫੀ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

4. ਬਨਾਵਟੀ ਫੋਟੋ :

ਫੋਟੋਗ੍ਰਾਫੀ ਦਾ ਇਹ ਵਿਸ਼ਾ ਵੀਹਵੀਂ ਸਦੀ ਦੀ ਉਪਜ ਹੈ। ਕੁਦਰਤੀ ਫੋਟੋਗ੍ਰਾਫੀ ਦੇ ਨਾਲ-ਨਾਲ ਮਨ ਵਿਚ ਹਮੇਸ਼ਾ ਵਿਚਾਰ ਉੱਠਦੇ ਰਹਿੰਦੇ ਹਨ ਕਿ ਇਹੋ ਜਿਹਾ ਕੀਤਾ ਜਾਵੇ ਜਿਸ ਨੂੰ ਅਕਸ ਦੀ ਸਿਰਜਣਾ ਕਿਹਾ ਜਾ ਸਕਦਾ ਹੈ। ਜਿਹੜੇ ਲੋਕ ਇਸ ਤਰ੍ਹਾਂ ਸੋਚਦੇ ਹਨ, ਉਹ ਮਿਹਨਤ ਜ਼ਿਆਦਾ ਕਰਨ ਦੀ ਸਮਰੱਥਾ ਰੱਖਦੇ ਹਨ। ਕੈਮਰੇ ਦੇ ਮੂਹਰੇ ਦ੍ਰਿਸ਼ ਨੂੰ ਪੈਦਾ ਕਰਨਾ ਜਾਂ ਦ੍ਰਿਸ਼ ਨੂੰ ਅਦ੍ਰਿਸ਼ ਕਰਨਾ ਆਪਣੇ ਆਪ ਵਿਚ ਇੱਕ ਜ਼ੋਖਿਮ ਭਰਿਆ ਕੰਮ ਹੈ।

61