ਸਮੱਗਰੀ 'ਤੇ ਜਾਓ

ਪੰਨਾ:ਫੋਟੋਗ੍ਰਾਫੀ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

7. ਨਗਨ ਫੋਟੋਗ੍ਰਾਫੀ'

ਫੋਟੋਗ੍ਰਾਫੀ ਦੇ ਅਨੇਕਾਂ ਵਿਸ਼ਿਆਂ ਵਿਚੋਂ ਇੱਕ ਵਿਸ਼ਾ ਨਗਨ ਫੋਟੋਗ੍ਰਾਫੀ ਹੈ। ਨਗਨ-ਫੋਟੋਗ੍ਰਾਫੀ ਦਾ ਭਾਵ ਹੈ ਕੁਦਰਤ ਵੱਲੋਂ ਪੈਦਾ ਕੀਤੀ ਕਿਸੇ ਵੀ ਜੀਵਤ ਜਾਂ ਨਿਰਜੀਵ ਵਸਤੂ ਜਾਂ ਵਿਅਕਤੀ ਨੂੰ ਉਸ ਦੇ ਕੁਦਰਤੀ ਰੂਪ ਵਿਚ ਵਿਖਾਲਣਾ । ਇਹ ਪਹਾੜ ਵੀ ਹੋ ਸਕਦਾ ਹੈ, ਜਾਨਵਰ ਵੀ, ਪੌਦੇ, ਪੰਛੀ ਜਾਂ ਮਨੁੱਖ ਵੀ ਹੋ ਸਕਦਾ ਹੈ। ਜਦੋਂ ਵੀ ਕਿਸੇ ਵਸਤੂ ਨੂੰ ਨਗਨ ਰੂਪ ਵਿਚ ਵੇਖਿਆ ਜਾਵੇ ਤਾਂ ਉਤੇਜਨਾ ਦਾ ਪੈਦਾ ਹੋਣਾ ਸੁਭਾਵਿਕ ਹੈ। ਖ਼ਾਸ ਤੌਰ ਤੇ ਜਦੋਂ ਮਨੁੱਖ ਦੂਸਰੇ ਮਨੁੱਖ ਨੂੰ ਨਗਨ ਰੂਪ ਵਿਚ ਦੇਖਦਾ ਹੈ। ਇਸ ਉਤੇਜਨਾ ਦਾ ਪੈਦਾ ਹੋਣਾ ਫੋਟੋਗ੍ਰਾਫੀ ਦੇ ਇਸ ਵਿਸ਼ੇ ਦੀ ਚੋਣ ਕਰਨ ਲਈ ਸਹਾਈ ਸਿੱਧ ਹੁੰਦਾ ਹੈ। ਨਗਨਤਾ ਦੇ ਨਾਲ ਕਿਉਂਕਿ ਮਨੁੱਖੀ ਸੋਚ ਗਹਿਰੇ ਰੂਪ ਨਾਲ ਜੁੜੀ ਹੁੰਦੀ ਹੈ, ਇਸ ਲਈ ਇਸ ਦਾ ਸੁਭਾਅ ਅਨੁਸਾਰ ਵਰਗੀਕਰਣ ਕੀਤਾ ਜਾ ਸਕਦਾ ਹੈ।

ੳ. ਸੁਭਾਵਿਕ ਨਗਨਤਾ:

ਪਸ਼ੂ-ਪੰਛੀ ਜਾਂ ਆਦਿ ਕੀੜੇ ਮਕੌੜੇ ਹਮੇਸ਼ਾ ਹੀ ਨਗਨ-ਰੂਪ ਵਿਚ ਰਹਿੰਦੇ ਹਨ। ਮਨੁੱਖ ਜੋ ਰੋਜ਼ ਇਹਨਾਂ ਨੂੰ ਦੇਖਦਾ ਹੈ, ਇਸ ਰੂਪ ਦਾ ਆਦੀ ਹੋ ਚੁੱਕਾ

64