1. ਕੈਮਰਾ:
1. ਕੈਮਰੇ ਨੂੰ ਹਮੇਸ਼ਾ ਛਾਂ ਅਤੇ ਮਨੁੱਖ ਲਈ ਰਹਿਣ ਯੋਗ ਤਾਪਮਾਨ ਵਿਚ ਹੀ ਰੱਖੋ। ਵਿਚ ਰੱਖੋ।
2. ਕੈਮਰੇ ਨੂੰ ਮਿੱਟੀ ਘੱਟੇ ਤੋਂ ਬਚਾਉਣ ਲਈ ਇਸ ਨੂੰ ਬਾਹਰੀ ਕਵਰ
3. ਕੈਮਰੇ ਅੱਗੇ ਲੱਗੇ ਹੋਏ ਲੈੱਨਜ਼ ਮੂਹਰੇ ਕੋਈ ਚੰਗਾ ਜਿਹਾ ਸਕਾਈਲਾਈਟ, ਅਲਟਰਾਵਾਇਲਟ ਜਾਂ ਪੋਲੋਰਾਈਡ ਫ਼ਿਲਟਰ ਹਮੇਸ਼ਾ ਲਾ ਕੇ ਰੱਖੋ ਅਤੇ ਇਸ ਦੇ ਉੱਪਰ ਢੱਕਣ ਲਗਾਉਣਾ ਨਾ ਭੁੱਲੋ।
4. ਕਿਸੇ ਚੁੰਬਕੀ ਖੇਤਰ ਉੱਪਰ ਕੈਮਰਾ ਕਦੇ ਨਾ ਰੱਖੋ ਜਿਵੇਂ ਟੀ.ਵੀ., ਫਰਿੱਜ, ਸਟੀਰੀਓ, ਕੂਲਰ, ਏ.ਸੀ, ਮਾਈਕਰੋਵੇਵ, ਕੰਪਿਊਟਰ ਆਦਿ।
ਲੋੜ ਹੈ ਕਿ ਜਿੱਥੇ ਕੈਮਰੇ ਨੂੰ ਪੱਕੇ ਤੌਰ ਤੇ ਰੱਖਦੇ ਹੋ, ਉਹ ਥਾਂ ਬਿਜਲੀ ਦੀਆਂ ਚੁੰਬਕੀ ਪ੍ਰਭਾਵ ਪਾਉਣ ਯੋਗ ਤਾਰਾਂ ਤੋਂ ਦੂਰ ਹੋਵੇ।
5. ਕੈਮਰੇ ਨੂੰ ਹਮੇਸ਼ਾ ਸਹਿਜ ਨਾਲ ਵਰਤੋ। ਝਟਕਾ ਲੱਗਣ ਦੀ ਸੂਰਤ ਵਿਚ ਇਸਦਾ ਤਾਣਾ ਪੇਟਾ ਹਿੱਲ ਸਕਦਾ ਹੈ।
2. ਫ਼ਿਲਮਾਂ:
1. ਅਣਵਰਤੀਆਂ ਫ਼ਿਲਮਾਂ ਨੂੰ ਹਮੇਸ਼ਾ ਠੰਡੀ ਥਾਂ ਤੇ ਰੱਖੋ, ਜਿਵੇਂ ਫ਼ਰਿੱਜ ਦਾ ਮੱਖਣ ਵਾਲਾ ਖ਼ਾਨਾ।
2. ਗਰਮੀਆਂ ਵਿਚ ਜਦੋਂ ਬਾਹਰ ਫੋਟੋਗ੍ਰਾਫੀ ਕਰਨੀ ਹੋਵੇ ਤਾਂ ਫ਼ਿਲਮਾਂ ਨੂੰ ਬੈਗ ਦੇ ਉਸ ਹਿੱਸੇ ਵਿਚ ਰੱਖੋ, ਜਿੱਥੇ ਸਿੱਧੀ ਧੁੱਪ ਨਾ ਪੈਂਦੀ ਹੋਵੇ ਜਾਂ ਠੋਕਰ ਲੱਗਣ ਦਾ ਖ਼ਤਰਾ ਨਾ ਹੋਵੇ।
3. ਫ਼ਿਲਮਾਂ ਨੂੰ ਖਿੱਚਣ ਤੋਂ ਬਾਅਦ ਹਮੇਸ਼ਾਂ ਡੱਬੀ ਵਿਚ ਬੰਦ ਕਰ ਦਿਉ ਤਾਂ ਜੋ ਮਿੱਟੀ ਦੇ ਕਿਣਕੇ ਇਸਦੇ ਮੂੰਹ ਉੱਤੇ ਨਾ ਲੱਗਣ। ਇਹ ਕਿਣਕੇ ਫ਼ਿਲਮ ਦੀ ਧੁਆਈ ਵੇਲੇ ਫ਼ਿਲਮ ਵਿਚ ਝਰੀਟ ਪਾ ਸਕਦੇ ਹਨ।
4. ਫ਼ਿਲਮ ਧੋਣ ਤੋਂ ਬਾਅਦ ਹਮੇਸ਼ਾ ਇਸ ਨੂੰ ਇਸਦੇ ਪਲਾਸਟਿਕ
77