ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਕੈਮਰਾ
ਫੋਟੋਗ੍ਰਾਫੀ ਲਈ ਸਭ ਤੋਂ ਲੋੜੀਂਦੀ ਚੀਜ਼ ਕੈਮਰਾ ਹੁੰਦੀ ਹੈ। ਭਾਵੇਂ ਕਿ ਇਹ ਕੋਈ ਦੱਸਣ ਵਾਲੀ ਗੱਲ ਨਹੀਂ, ਫਿਰ ਵੀ ਕੈਮਰਾ ਇੱਕ ਇਹੋ ਜਿਹਾ ਵਿਸ਼ਾ ਹੈ ਜੋ ਜ਼ਰੂਰੀ ਧਿਆਨ ਮੰਗਦਾ ਹੈ। ਕੈਮਰਾ ਇੱਕ ਯੰਤਰ ਹੈ ਜੋ ਸ਼ੀਸ਼ੇ ਜਾਂ ਪਾਰਦਰਸ਼ੀ ਵਸਤੂ ਦੇ ਬਣੇ ਲੈੱਨਜ਼ਾਂ ਰਾਹੀਂ ਕਿਸੇ ਵੀ ਰੋਸ਼ਨ ਵਸਤੂ ਨੂੰ ਆਪਣੇ ਅੰਦਰ ਪਈ ਹੋਈ ਫ਼ਿਲਮ ਉੱਤੇ ਛਾਂ ਦੇ ਰੂਪ ਵਿੱਚ ਉਤਾਰ ਸਕਦਾ ਹੈ। ਇਸ ਪ੍ਰਕ੍ਰਿਆ ਨੂੰ ਫੋਟੋ ਖਿੱਚਣਾ ਕਿਹਾ ਜਾਂਦਾ ਹੈ। ਫੋਟੋ ਖਿੱਚਣ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਸ ਚੀਜ਼ ਦੀ ਫੋਟੋ ਅਤੇ ਕਿਉਂ ਖਿੱਚੀ ਜਾਵੇ। ‘ਕਿਉ' ਦੇ ਬਾਰੇ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ। ਪਰ ਵਸਤੂ ਦੇ ਆਕਾਰ ਅਤੇ ਕੈਮਰੇ ਤੋਂ ਦੂਰੀ ਇਸ
8