ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਵੇਲੇ ਕੈਮਰੇ ਦੀ ਚੋਣ ਲਈ ਧਿਆਨ ਮੰਗਦੀਆਂ ਹਨ। ਜੇਕਰ ਕਿਸੇ ਚੀਜ਼ ਦੀ ਫੋਟੋ ਨੇੜਿਉਂ ਖਿੱਚਣੀ ਹੋਵੇ ਜਿਵੇਂ ਕਿ ਫੁੱਲ, ਪੰਛੀ ਜਾਂ ਕੀੜੇ-ਮਕੌੜੇ ਤਾਂ ਇਸ ਕੈਮਰੇ ਦੀ ਚੋਣ ਵੇਲੇ ਇੱਕ ਖ਼ਾਸ ਕਿਸਮ ਦਾ ਖ਼ਿਆਲ ਰੱਖਣਾ ਪੈਂਦਾ ਹੈ ਤੇ ਜੇਕਰ ਫੋਟੋ ਕਿਸੇ ਦ੍ਰਿਸ਼ ਜਾਂ ਗਰੁੱਪ ਆਦਿ ਦੀ ਖਿੱਚਣੀ ਹੋਵੇ ਤਾਂ ਅਲੱਗ ਕਿਸਮ ਦਾ ਕੈਮਰਾ ਚਾਹੀਦਾ ਹੈ। ਇਸੇ ਤਰ੍ਹਾਂ ਚੰਨ, ਤਾਰੇ ਜਾਂ ਜੰਗਲੀ ਜੀਵਾਂ ਦੀ ਦੂਰੋਂ ਫੋਟੋ ਖਿੱਚਣੀ ਹੋਵੇ ਤਾਂ ਅਲੱਗ ਕਿਸਮ ਦਾ ਕੈਮਰਾ ਚਾਹੀਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਹਰ ਕਿਸਮ ਦਾ ਕੈਮਰਾ ਹਰ ਕਿਸਮ ਦੀ ਫੋਟੋ ਨਹੀਂ ਖਿੱਚ ਸਕਦਾ। ਇਸੇ ਲਈ ਕੈਮਰੇ ਦੀ ਚੋਣ ਕਰਨ ਵੇਲੇ ਸਾਨੂੰ ਇਹ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਕਿਸਮ ਦੀਆਂ ਫੋਟੋਆਂ ਖਿੱਚਣੀਆਂ ਹਨ। ਇਸ ਲਈ ਪਹਿਲਾਂ ਕੈਮਰੇ ਦੀ ਬਣਤਰ ਨੂੰ ਸਮਝਿਆ ਜਾਣਾ ਜ਼ਰੂਰੀ ਹੈ।
9