ਸਮੱਗਰੀ 'ਤੇ ਜਾਓ

ਪੰਨਾ:ਬਾਗ਼ੀ ਯੁਵਰਾਜ.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਦਾ ਹੈ। ਅਜ ਜਦ ਬਾਕੀ ਸਭ ਜਮਾਤਾਂ ਟੁਟ ਰਹੀਆਂ ਹਨ ਤਾਂ ਇਹ ਇਕੋ ਇਕ ਮਜ਼ਦੂਰ ਜਮਾਤ ਹੀ ਹੈ, ਜਿਹੜੀ ਦਿਨ-ਬ-ਦਿਨ ਮਜ਼ਬੂਤ ਤੇ ਜਥੇ ਬੰਦ ਹੋ ਰਹੀ ਤੇ ਤਰੱਕੀ ਕਰ ਰਹੀ ਹੈ। ਸੋਵੀਅਤ ਰੂਸ ਵਿਚ ਉਥੋਂ ਦੇ ਮਜ਼ਦੂਰਾਂ ਤੇ ਕਿਸਾਨਾਂ ਨੇ ਮਿਲ ਕੇ, ੨੬ ਵਰ੍ਹੇ ਹੋਏ,ਜ਼ਾਰ ਸ਼ਾਹੀ ਤੇ ਸਰਮਾਏਦਾਰੀ ਦਾ ਤਖ਼ਤਾ ਉਲਟਾ ਕੇ ਉਥੇ ਜਮਾਤ-ਰਹਿਤ ਸੋਸ਼ਲਿਸਟ ਸਮਾਜ਼ ਪੈਦਾ ਕਰ ਲਿਆ ਹੈ। ਦੁਨੀਆ ਦੇ ਬਾਕੀ ਮੁਲਕਾਂ ਦੇ ਮਜ਼ਦੂਰ ਕਿਸਾਨ ਤੇ ਗ਼ਰੀਬ ਲੋਕ ਅਜੇਹਾ ਸਮਾਜ ਕਾਇਮ ਕਰਨ ਲਈ ਜੱਦੋ-ਜਹਿਦ ਕਰ ਰਹੇ ਹਨ। ਜ਼ੁਲਮ, ਤਸ਼ੱਦਦ ਤੇ ਧਿੰਗੋਜ਼ੋਰੀ ਦੇ ਖ਼ਿਲਾਫ਼ ਆਵਾਜ਼ ਜ਼ੋਰ ਫੜ ਰਹੀ ਤੇ ਹਥ ਉਚਾ ਉਠ ਰਿਹਾ ਹੈ।
ਪਰ ਜ਼ਾਲਮ ਦੇ ਖ਼ਿਲਾਫ਼ ਮਜ਼ਲੂਮ ਦੀ ਲੜਾਈ ਅਜ ਦੀ ਕਹਾਣੀ ਨਹੀਂ। ਜਦੋਂ ਤੋਂ ਹਾਕਮ ਤੇ ਮਹਿਕੂਮ, ਜ਼ਾਲਮ ਤੇ ਮਜ਼ਲੂਮ, ਮਾਲਕ ਤੇ ਗ਼ੁਲਾਮ ਹੋਂਦ ਵਿਚ ਆਏ ਹਨ,ਇਹ ਜੰਗ ਜਾਰੀ ਹੈ। ਪੂਰਨ ਆਜ਼ਾਦੀ ਦੀ ਚੰਗਿਆੜੀ ਜੰਮਦੇ ਬੱਚੇ ਦੀ ਛਾਤੀ ਵਿਚ ਹੀ ਸੁਲਘੀ ਹੁੰਦੀ ਹੈ । ਮਜ਼ਲੂਮ ਜ਼ੁਲਮ ਸਹਿੰਦਾ ਤਾਂ ਹੈ ਪਰ ਕਦੋਂ ਤਕ? ਜ਼ੁਲਮ ਦੇ ਬੱਦਲ ਸਦੀਆਂ ਤੀਕ ਇਕੱਠੇ ਹੁੰਦੇ ਰਹਿੰਦੇ ਹਨ,ਪਰ ਆਖ਼ਰ ਇਕ ਦਿਨ ਇਹਨਾਂ ਦੀ ਰਗੜ ਉਹ ਬਿਜਲੀ ਪੈਦਾ ਕਰਦੀ ਹੈ, ਜਿਹੜੀ ਸਭ ਕਾਸੇ ਨੂੰ ਫੂਕ ਕੇ ਸੁਆਹ ਕਰ ਦੇਂਦੀ ਹੈ,ਮਜ਼ਲੂਮ ਅਗ ਦੇ ਭਾਂਬੜ ਬਣ ਕੇ ਬਲ ਉਠਦਾ ਹੈ ਤੇ ਜ਼ਾਲਮ ਨੂੰ ਆਪਣੀ ਲਪੇਟ ਵਿਚ ਲੈ ਕੇ ਖ਼ਤਮ ਕਰ ਦੇਂਦਾ ਹੈ।