ਤੋਂ ਛੁਟਕਾਰਾ ਹਾਸਲ ਕਰਨ ਲਈ ਅਜਿਹੀਆਂ ਕਈ ਦਹਿਸ਼ਤ ਪਸੰਦ ਫੋਲੀਆਂ ਬਣੀਆਂ। ਕਈ ਥਾਂ ਤੇ ਖਾਸ ਕਰ ਬੰਗਾਲ ਵਿਚ ਬੰਬਾਂ ਦੀਆਂ ਵਾਰਦਾਤਾਂ ਹੋਈਆਂ, ਅੰਗਰੇਜ਼ ਅਫਸਰਾਂ ਦੇ ਕਤਲ ਵੀ ਹੋਏ। ਪਰ ਇਹ ਰਾਹ ਠੀਕ ਨਹੀਂ ਸੀ। ਘਟੋ ਘਟ ਇਸ ਤਰ੍ਹਾਂ ਕੋਈ ਇਨਕਲਾਬ ਨਹੀਂ ਸੀ ਲਿਆਂਦਾ ਜਾ ਸਕਦਾ। ਪਰ ਉਹ ਸਭ ਕੁਝ ਇਕ ਜਜ਼ਬੇ ਦੇ ਅਧੀਨ ਸੀ। ਉਹਦਾ ਸੰਬੰਧ ਬਹੁਤਾ ਦਿਲ ਨਾਲ ਸੀ, ਦਿਮਾਗ ਨਾਲ ਨਹੀਂ। ਤੇ ਅਜ ਜਦੋਂ ਮਜੂਰਾਂ ਕਿਸਾਨਾਂ ਦੀ ਪਾਰਟੀ (ਕਮਿਊਨਿਸਟ) ਕੌਮੀ ਤੇ ਸੋਸ਼ਲਿਸਟ ਇਨਕਲਾਬ ਵਲ ਆਮ ਲੋਕਾਂ ਦੀ ਰਹਿਨੁਮਾਈ ਕਰ ਰਹੀ ਹੈ, ਤਾਂ ਪੁਰਾਣੇ ਦਹਿਸ਼ਤ-ਪਸੰਦ ਵੀ ਆਪਣੇ ਪੁਰਾਣੇ ਤਰੀਕਿਆਂ ਨੂੰ ਸਲਾਮ ਕਹਿ ਕੇ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਹੋ ਪਾਰਟੀ ਦਰ ਅਸਲ ਮਜੂਰਾਂ ਕਿਸਾਨਾਂ ਤੇ ਹਿੰਦੁਸਤਾਨ ਦੇ ਆਮ ਲੋਕਾਂ ਦੀ ਸਹੀ ਪਾਰਟੀ ਹੈ, ਇਸੇ ਦਾ ਨਜ਼ਰੀਆ ਹੀ ਸਾਇੰਟਿਫ਼ਿਕ ਹੈ। ਏਸੇ ਦੇ ਦੱਸੇ ਰਾਹ ਤੇ ਚਲ ਕੇ ਅਸੀਂ ਆਜ਼ਾਦੀ ਹਾਸਲ ਕਰ ਸਕਦੇ ਹਾਂ, ਤੇ ਫੇਰ ਸੋਵੀਅਟ ਰੂਸ ਵਾਂਗ ਏਥੇ ਵੀ ਇਕ ਸੋਸ਼ਲਿਸਟ ਸਮਾਜ ਕਾਇਮ ਕਰ ਸਕਦੇ ਹਾਂ।
੧੭-੧੧-੪੩ "ਸਹਿਰਾਈ"
੮