ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/100

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਿਹਾ। ਸੱਚ ਜਾਣਿਓਂ, ਜਦੋਂ ਮੈਂ ਖੀਰ ਖਾ ਲਈ ਤਾਂ ਮੇਰਾ ਢਿੱਡ ਪਾਟਣ ਤੇ ਆ ਗਿਆ। ਦਿਓ ਫੇਰ ਵੀ ਨਾ ਛੱਡੇ, ਆਖੇ, ਦੇਖੀਂ ਮਾੜੀ ਮੋਟੀ ਵੀ ਨਾ ਬਚੇ-ਸਾਰਾ ਭਾਂਡਾ ਚੱਟਮ ਕਰ ਦੇ। ਹਾਲਾਂ ਮੈਂ ਭਾਂਡਾ ਚੱਟ ਕੇ ਰੱਖਿਆ ਹੀ ਸੀ ਕਿ ਦਿਓ ਓਥੋਂ ਅਲੋਪ ਹੋ ਗਿਆ ਤੇ ਮੈਨੂੰ ਨੀਂਦ ਆ ਗਈ।"
ਇਹ ਕਹਿ ਕੇ ਜੱਟ ਮਚਲਾ ਜਿਹਾ ਬਣ ਕੇ ਰਹਿ ਗਿਆ। ਅਜੇ ਜੱਟ ਨੇ ਆਪਣਾ ਸੁਪਨਾ ਸੁਣਾਇਆ ਹੀ ਸੀ ਮੌਲਵੀ ਅਤੇ ਪੰਡਤ ਨੇ ਕਾਹਲੀ ਨਾਲ ਖੀਰ ਵਾਲੇ ਭਾਂਡੇ ਦਾ ਢੱਕਣ ਚੁੱਕਿਆ, ਭਾਂਡੇ ਵਿੱਚੋਂ ਖੀਰ ਗਾਇਬ ਸੀ। ਦੋਵੇਂ ਇੱਕ ਦੂਜੇ ਦੇ ਮੂੰਹ ਵੱਲ ਵੇਖੀ ਜਾਣ ਤੇ ਆਖੀ ਜਾਣ, "ਵਾਹ ਓਏ ਮਚਲਿਆ ਜੱਟਾ, ਤੂੰ ਖੂਬ ਸੁਪਨਾ ਸੁਣਾਇਆ, ਨਾਲ ਖੀਰ ਖਾ ਗਿਐਂ, ਨਾਲੇ ਸੁਪਨਾ ਸੁਣਾ ਗਿਐਂ......।"

96