ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮੂਰਖ ਜੁਲਾਹਾ ਜੱਟ ਬਣਿਆ

ਇੱਕ ਵਾਰ ਦੀ ਗੱਲ ਹੈ ਇੱਕ ਜੁਲਾਹੇ ਨੂੰ ਖੇਤੀ ਕਰਨ ਦਾ ਸ਼ੌਕ ਜਾਗਿਆ। ਉਹ ਆਪਣੇ ਗੁਆਂਢੀ ਜੱਟ ਨੂੰ ਜਾ ਕੇ ਆਖਣ ਲੱਗਾ, "ਸਰਦਾਰਾ ਸਿਆਂ ਐਤਕੀਂ ਤੂੰ ਕੋਈ ਸਾਂਝੀ ਨਾ ਰਲਾਈਂ। ਆਪਾਂ ਦੋਏ ਰਲ ਕੇ ਪੰਚਾਇਤ ਆਲੀ ਜ਼ਮੀਨ ਚਗੋਤੇ ਤੇ ਲੈ ਲੈਨੇ ਆਂ। ਆਪਣੀ ਸਾਂਝ ਪੱਕੀ ਰਹੀ।"
ਜੱਟ ਤੇ ਜੁਲਾਹੇ ਨੇ ਸਾਂਝੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਜੱਟ ਚਲਾਕ ਤੇ ਮਚਲਾ ਸੀ-ਉਹ ਆਪ ਤਾਂ ਤੁਰ ਫਿਰ ਛੱਡਦਾ ਤੇ ਜੁਲਾਹੇ ਨੂੰ ਔਖੇ ਕੰਮ ਤੇ ਲਾ ਛੱਡਦਾ। ਜੁਲਾਹਾ ਬੜੇ ਚਾਅ ਨਾਲ ਕੰਮ ਕਰਦਾ।
ਕਮਾਦ ਦੀ ਫਸਲ ਪੱਕ ਕੇ ਤਿਆਰ ਹੋ ਗਈ। ਜੱਟ ਨੇ ਜੁਲਾਹੇ ਨੂੰ ਕਿਹਾ, "ਦੱਸ ਬਈ ਤੈਂ ਕਿਹੜਾ ਹਿੱਸਾ ਲੈਣੈ। ਉਪਰਲਾ ਜਾਂ ਥੱਲੇ ਦਾ।"
ਜੁਲਾਹੇ ਨੇ ਕਮਾਦ ਦੇ ਲਹਿ ਲਹਾਂਦੇ ਖੇਤ ਵੱਲ ਨਿਗਾਹ ਮਾਰੀ। ਉਸ ਨੂੰ ਹਰੇ ਕਚੂਰ ਆਗ ਚੰਗੇ ਲੱਗੇ, ਉਹਨੇ ਆਪਣੇ ਮਨ ਨਾਲ ਸਲਾਹ ਕੀਤੀ,ਮੈਂ ਲੱਕੜੀਆਂ ਵਰਗੇ ਗੰਨਿਆਂ ਨੂੰ ਕੀ ਕਰਨੈ, ਹਰੇ ਕਚੂਰ ਆਗ ਮੈਂ ਆਪਣੇ ਪਸ਼ੂਆਂ ਨੂੰ ਪਾਊਂਗਾ। ਮਨੋ ਮਨ ਸੋਚਕੇ ਜੁਲਾਹਾ ਬੋਲਿਆ, "ਉਪਰਲਾ ਹਿੱਸਾ ਮੇਰਾ ਤੇ ਥੱਲੇ ਦਾ ਤੇਰਾ।"
ਜੱਟ ਨੇ ਕਮਾਦ ਦੇ ਆਗ ਵੱਢ ਕੇ ਜੁਲਾਹੇ ਨੂੰ ਦੇ ਦਿੱਤੇ ਤੋਂ ਗੰਨੇ ਆਪ ਲੈ ਗਿਆ। ਜਦ ਜੁਲਾਹਾ ਆਗਾਂ ਦਾ ਭਰਿਆ ਗੱਡਾ ਲੈ ਕੇ ਘਰ ਆਇਆ ਤਾਂ ਉਹਦੀ ਜੁਲਾਹੀ ਉਹਦੇ ਮਗਰ ਪੈ ਗਈ, "ਜੇ ਬੰਦੇ ਨੂੰ ਆਪ ਅਕਲ ਨਾ ਹੋਵੇ ਤਾਂ ਦੂਜੇ ਤੋਂ ਉਧਾਰੀ ਮੰਗ ਲਵੇ। ਅਸਲ ਚੀਜ ਤਾਂ ਜੱਟ ਨੂੰ ਦੇ ਆਇਐਂ। ਗੰਨਿਆਂ ਦਾ ਰਸ ਕਾੜ ਕੇ ਜੱਟ ਨੇ ਤਾਂ ਗੁੜ ਬਣਾ ਲੈਣੈ ਤੇ ਤੂੰ ਇਹਨਾਂ ਆਗਾਂ ਨੂੰ ਵੇਖਦਾ ਰਹੀਂ। ਜੁਲਾਹੀ ਕਾਫੀ ਸਮਾਂ ਫਿਟ ਲਾਅਣਤਾਂ ਪਾਉਂਦੀ ਰਹੀ। ਜੁਲਾਹੇ ਨੂੰ ਬੜਾ ਅਫਸੋਸ ਹੋਇਆ। ਉਹਨੇ ਸੋਚਿਆ ਬਈ ਜੱਟ ਨੇ ਤਾਂ ਉਹਨੂੰ ਬੁੱਧੂ ਬਣਾ ਕੇ ਰਗੜਾ ਲਾ ਦਿੱਤੈ। ਖੈਰ ਉਹਨੇ ਜੱਟ ਨਾਲ ਬਿਗੜਨਾ ਠੀਕ ਨਾ ਸਮਝਿਆ। ਦੋ ਕੁ ਮਹੀਨਿਆਂ ਨੂੰ ਕਣਕ ਦੀ ਫਸਲ ਪੱਕਣ ਆਲੀ ਸੀ।
ਕਣਕ ਪੱਕ ਗਈ। ਜੁਲਾਹਾ ਜੱਟ ਨੂੰ ਆਖਣ ਲੱਗਾ, "ਅੱਗੇ ਤੂੰ ਮੂਰਖ ਬਣਾ ਕੇ ਥੱਲੇ ਦਾ ਪਾਸਾ ਆਪ ਲੈ ਗਿਐਂ ਐਤਕੀਂ ਨੀ ਮੈਂ ਮੂਰਖ ਬਣਨਾ। ਐਤਕੀਂ ਮੈਂ ਥੱਲੇ ਦਾ ਪਾਸਾ ਲਊਂਗਾ। ਉਪਰਲਾ ਪਾਸਾ ਤੇਰਾ ਰਿਹਾ।"

99