ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਰਾਜੇ ਨੇ ਫੇਰ ਆਖਿਆ। ਜੱਟ ਨੇ ਪਹਿਲਾ ਹੀ ਉੱਤਰ ਦੇ ਦਿੱਤਾ। ਆਖਰ ਤੀਜੀ ਵਾਰ ਰਾਜੇ ਨੇ ਫੇਰ ਆਖਿਆ, "ਤੀਜਾ ਬਚਨ ਐ, ਮੰਗ ਲੈ।"
ਜੱਟ ਨੇ ਕਿਹਾ, "ਮਹਾਰਾਜ, ਜੇ ਤੁਸੀਂ ਬਹੁਤਾ ਹੀ ਖਹਿੜੇ ਪੈਂਦੇ ਹੋ ਤਾਂ ਮੇਰੇ ਸਿਰ ਉੱਤੇ ਇੱਕ ਸੌ ਜੁੱਤੀਆਂ ਮਾਰੀਆਂ ਜਾਣ।"
ਰਾਜੇ ਨੇ ਸਪਾਹੀਆਂ ਨੂੰ ਹੁਕਮ ਦਿੱਤਾ ਕਿ ਜੱਟ ਦੇ ਸਿਰ ਉੱਤੇ ਸੌ ਜੁੱਤੀਆਂ ਮਾਰੀਆਂ

ਜਾਣ।
ਜੱਟ ਦੇ ਸਿਰ ਤੇ ਤਾੜ ਤਾੜ ਜੁੱਤੀਆਂ ਪੈਣ ਲੱਗੀਆਂ। ਜੱਟ ਵੀ ਹੋਣੋਂ ਉੱਚੀ ਉੱਚੀ ਗਿਣਦਾ ਰਿਹਾ। ਜਦੋਂ ਪੱਚੀ ਹੋ ਗਈਆਂ ਤਾਂ ਬੋਲਿਆ, "ਮਹਾਰਾਜ ਠਹਿਰੋ-ਇਸ ਇਨਾਮ ਵਿੱਚ ਦੋ ਹੋਰ ਹਿੱਸੇਦਾਰ ਨੇ-ਜਿਨ੍ਹਾਂ ਵਿੱਚੋਂ ਇੱਕ ਤਾਂ ਥੋਡੀ ਕੰਜਰੀ ਹੈ, ਜੀਹਨੇ ਸਾਰੇ ਇਨਾਮ ਦਾ ਅੱਧ ਮੰਗਿਆ ਸੀ ਪਹਿਲਾਂ ਇਹਦੇ ਪੰਜਾਹ ਜੁੱਤੀਆਂ ਮਾਰੀਆਂ ਜਾਣ।"
 ਜਦੋਂ ਕੰਜਰੀ ਦੇ ਪੰਜਾਹ ਜੁੱਤੀਆਂ ਲੱਗ ਗਈਆਂ ਤਾਂ ਜੱਟ ਬੋਲਿਆ, "ਮਹਾਰਾਜ, ਦੂਜਾ ਹਿੱਸੇਦਾਰ ਥੋਡਾ ਕੋਤਵਾਲ ਹੈ ਜੀਹਨੇ ਅੱਧ ਵਿੱਚੋਂ ਅੱਧ ਮੰਗਿਆ ਸੀ। ਉਸ ਦੇ ਪੱਚੀ ਜੁੱਤੀਆਂ ਮਾਰੀਆਂ ਜਾਣ।"
ਕੋਤਵਾਲ ਨੂੰ ਵੀ ਪੱਚੀ ਜੁੱਤੀਆਂ ਦਾ ਇਨਾਮ ਦਿੱਤਾ ਗਿਆ। ਰਾਜਾ ਜੱਟ ਦੀ ਸਿਆਣਪ ਤੇ ਬਹੁਤ ਖ਼ੁਸ਼ ਹੋਇਆ। ਉਹਨੇ ਜੱਟ ਨੂੰ ਬਹੁਤ ਸਾਰਾ ਇਨਾਮ ਦੇ ਕੇ ਤੋਰ ਦਿੱਤਾ।

102