ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਹਾਸਾ ਫੇਰ ਮੱਚ ਉੱਠਿਆ।
“ਅੱਛਾ ਬਈ ਤੂੰ ਆਪਣਾ ਸਾਜ਼ ਬਜਾ ਕੇ ਸੁਣਾ” ਰਾਜੇ ਨੇ ਜੱਟ ਨੂੰ ਆਪਣਾ ਸਾਜ਼ ਬਜਾਉਣ ਲਈ ਹੁਕਮ ਦੇ ਦਿੱਤਾ।
“ਹਜ਼ੂਰ ਮੇਰਾ ਸਾਜ਼ ਉਦੋਂ ਵੱਜਦਾ ਹੈ ਜਦੋਂ ਸਾਰੇ ਮਾਜ਼ ਕੱਠੇ ਵੱਜਦੇ ਨੇ-ਫੇਰ ਦੇਖਣਾ ਇਹ ਕੇਹੋ ਜਿਹੀਆਂ ਸੁਰਾਂ ਅਲਾਪਦੈ।”
ਰਾਜੇ ਨੇ ਦੂਜੇ ਸੰਗੀਤਕਾਰਾਂ ਨੂੰ ਆਪਣੇ-ਆਪਣੇ ਸਾਜ਼ ਬਜਾਉਣ ਦਾ ਇਸ਼ਾਰਾ ਕੀਤਾ। ਸਾਰੇ ਸਾਜ਼ ਇੱਕ ਦਮ ਗੂੰਜ ਉਠੇ। ਜੱਟ ਆਪਣੇ ਹਲ ਦੇ ਮੁੰਨੇ ਤੇ ਅਰਲੀ ਦਾ ਗਜ ਬਣਾ ਕੇ ਫੇਰਨ ਲੱਗਾ। ਵੰਨ ਸੁਵੰਨੇ ਸਾਜ਼ਾਂ ਦੀਆਂ ਰਲਵੀਆਂ ਮਿਲਵੀਆਂ ਅਵਾਜ਼ਾਂ ਦਾ ਸੰਗੀਤ ਰਾਜੇ ਨੂੰ ਭਾ ਗਿਆ....।
ਉਹ ਜੱਟ ਦੇ ਸੰਗੀਤ ਤੇ ਅਸ਼-ਅਸ਼ ਕਰ ਉੱਠਿਆ। ਰਾਜੇ ਨੇ ਜੱਟ ਨੂੰ ਦਿਲ ਖੋਹਲ ਕੇ ਇਨਾਮ ਦਿੱਤਾ। ਬਾਕੀ ਸੰਗੀਤਕਾਰ ਨਿਰਾਸ਼ ਹੋ ਕੇ ਆਪਣੇ-ਆਪਣੇ ਘਰਾਂ ਨੂੰ ਪਰਤ ਆਏ। ਏਧਰ ਖ਼ਚਰਾ ਜੱਟ ਕਲੀਆਂ ਲਾਉਂਦਾ ਹੋਇਆ ਆਪਣੇ ਘਰ ਨੂੰ ਤੁਰ ਪਿਆ....।

104