ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਣਜਾਣ ਸਾਂਝੀ

ਇੱਕ ਵਾਰੀ ਇੱਕ ਜੱਟ ਨੇ ਇੱਕ ਜੁਲਾਹੇ ਨੂੰ ਆਪਣਾ ਕਾਮਾ ਰੱਖ ਲਿਆ। ਕਾਮੇ ਨੂੰ ਖੇਤੀ ਬਾੜੀ ਦੇ ਕੰਮ ਦੀ ਬਹੁਤੀ ਜਾਂਚ ਨਹੀਂ ਸੀ। ਜੱਟ ਨੂੰ ਕੋਈ ਹੋਰ ਕਾਮਾ ਨਾ ਮਿਲ ਸਕਿਆ ਜਿਸ ਕਰ ਕੇ ਉਸ ਨੂੰ ਜੁਲਾਹੇ ਨੂੰ ਰੱਖਣਾ ਪੈ ਗਿਆ ਸੀ। ਆਖਰ ਕੰਮ ਤਾਂ ਸਾਰਨਾ ਸੀ। ਖੇਤੀ ਕੱਲੇ ਕਾਰੇ ਦੇ ਕਰਨ ਦੀ ਕਦੋਂ ਹੈ-ਖੇਤੀ ਵਿੱਚ ਤਾਂ ਜਿੰਨੇ ਕਾਮੇ ਬਹੁਤੇ ਉੱਨੇ ਹੀ ਥੋਹੜੇ ਹੁੰਦੇ ਨੇ।
ਇੱਕ ਦਿਨ ਜੱਟ ਨੂੰ ਕਿਧਰੇ ਬਾਹਰ ਜਾਣਾ ਪੈ ਗਿਆ। ਉਸ ਨੇ ਜਾਣ ਤੋਂ ਪਹਿਲਾਂ ਆਪਣੇ ਸਾਂਝੀ ਨੂੰ ਕਰਨ ਵਾਲੇ ਕੰਮ ਗਿਣਾ ਕੇ ਆਖਿਆ, "ਘਮਨਿਆ ਧਿਆਨ ਨਾਲ ਗੱਲ ਸੁਣ। ਆਪਣਾ ਕਪਾਹ ਵਾਲਾ ਖੇਤ ਵੱਤ ਆਜੂਗਾ ਸਵੇਰੇ ਜਾਂ ਪਰਸੋਂ। ਤੂੰ ਉਸ ਨੂੰ ਗੁੱਡ ਆਵੀਂ ਬੇਸ਼ਕ ਆਪਣੇ ਬਾਪੂ ਅਤੇ ਭਰਾ ਨੂੰ ਨਾਲ ਲੈ ਲਈਂ। ਦਿਹਾੜੀ ਦੇ ਦਿਆਂਗੇ। ਜੋ ਵੱਤੋਂ ਖੁੰਝ ਗਏ ਤਾਂ ਗੱਲ ਨਹੀਂ ਬਣੀ। ਮੇਰੇ ਆਉਂਦੇ ਨੂੰ ਖੇਤ ਗੁੱਡਿਆ ਹੋਵੇ।ਮੈਂ ਪੰਜ ਚਾਰ ਦਿਨਾਂ ਤੀਕਰ ਆ ਜਾਊਂਗਾ। ਨਾਲੇ ਡੰਗਰਾਂ ਦਾ ਵੀ ਧਿਆਨ ਰੱਖੀ। ਵੇਲੇ ਸਿਰ ਕੱਖ ਕੰਡਾ ਪਾਉਂਦਾ ਰਹੀਂ ਨਾਲੇ ਪਾਣੀ ਵੀ ਵੇਲੇ ਸਿਰ ਪਿਲਾ ਛੱਡੀ।"
"ਚੰਗਾ ਸਰਦਾਰਾ! ਤੂੰ ਬੇਫਿਕਰ ਰਹੀਂ...."
ਜੱਟ ਸਾਂਝੀ ਦੇ ਆਸਰੇ ਤੇ ਕੰਮ ਛੱਡ ਕੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਚਲਿਆ ਗਿਆ।
ਸਾਂਝੀ ਆਪਣੇ ਭਰਾ ਅਤੇ ਬਾਪੂ ਨੂੰ ਲੈ ਕੇ ਕਪਾਹ ਦੇ ਖੇਤ ਵਿੱਚ ਪੁੱਜ ਗਿਆ। ਉਹਨਾਂ ਦੇ ਸਾਹਮਣੇ ਕਪਾਹ ਦਾ ਖੇਤ ਖੱਬਲ ਅਤੇ ਡੀਲਿਆਂ ਨਾਲ ਭਰਿਆ ਪਿਆ ਸੀ-ਕਪਾਹ ਦੇ ਬੂਟੇ ਖੱਬਲ ਤੇ ਮੋਥੇ ਨਾਲ ਲੁਕੇ ਪਏ ਸਨ।
ਤਿੰਨੇ ਕਿਆਰੇ ਦੇ ਮੁੱਢ ਵਿੱਚ ਬੈਠੇ ਸੋਚ ਰਹੇ ਸੀ ਕਿ ਉਹ ਕੀ ਕਰਨ। ਉਨ੍ਹਾਂ ਨੂੰ ਸਮਝ ਨਹੀਂ ਸੀ ਆ ਰਹੀ ਗੋਡੀ ਕਿਵੇਂ ਕਰਨ। ਆਖਰ ਘਮਨੇ ਦੇ ਬਾਪੂ ਨੇ ਆਖਿਆ-
ਖੱਬਲ ਪਾਲੇ ਟੱਬਰ
ਡੀਲਾ ਮੇਰਾ ਕਬੀਲਾ
ਇਹ ਟਮਟਮੀ ਬੂਟੀ ਕਾਸ ਨੂੰ ਆਈ।
ਉਹ ਖੱਬਲ ਮੋਥੇ ਅਤੇ ਡੀਲੇ ਨੂੰ ਛੱਡ ਕੇ ਟਮਟਮੀ ਬੂਟੀ ਕਪਾਹ ਨੂੰ ਹੀ ਵੱਢਣ ਲੱਗ ਪਏ। ਉਹ ਇਹ ਨਹੀਂ ਸਨ ਜਾਣਦੇ ਕਿ ਗੋਡੀ ਕਿਵੇਂ ਕਰੀਦੀ ਹੈ। ਸ਼ਾਮ ਤੀਕ ਉਹਨਾਂ ਨੇ ਸਾਰੇ ਖੇਤ ਵਿੱਚੋਂ ਕਪਾਹ ਦੇ ਬੂਟੇ ਵੱਢ ਸੁੱਟੇ। ਖੇਤ ਵਿੱਚ ਸਵਾਏ ਖੱਬਲ ਅਤੇ ਮੋਥੇ ਦੇ ਕੁਝ

105