ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/110

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਵੀ ਵਿਖਾਈ ਨਹੀਂ ਸੀ ਦੇ ਰਿਹਾ। ਜੁਲਾਹੇ ਕਪਾਹ ਦੇ ਖੇਤ ਦੀ ਗੋਡੀ ਕਰ ਕੇ ਖ਼ੁਸ਼ੀਆਂ ਵਿੱਚ ਨਹੀਂ ਸੀ ਸਮਾ ਰਹੇ। ਇਸ ਪ੍ਰਕਾਰ ਗੋਡੀ ਕਰਨ ਮਗਰੋਂ ਘਰ ਜਾਂਦੇ ਸਮੇਂ ਘਮਨੇ ਨੇ ਆਪਣੇ ਬਾਪੂ ਨੂੰ ਆਖਿਆ, "ਬਾਪੂ ਸਰਦਾਰ ਆਪਣੇ ਕੰਮ ਤੋਂ ਖ਼ੁਸ਼ ਹੋਊਗਾ ਬਈ ਮੇਰੇ ਆਉਂਦੇ ਨੂੰ ਘਮਨੇ ਨੇ ਸਾਰੇ ਕੰਮ ਟਿਚਨ ਕਰ ਦਿੱਤੇ ਨੇ।"
"ਆਹੋ ਪੁੱਤ। ਤੇਰੇ ਵਰਗਾ ਲੈਕ ਸਾਂਝੀ ਉਹਨੂੰ ਕਿਤੋਂ ਲਭਣੈ!" ਜੁਲਾਹਾ ਆਪਣੇ ਪੁੱਤ ਤੇ ਮਾਣ ਨਾ ਕਰਦਾ ਤਾਂ ਭਲਾ ਹੋਰ ਕੌਣ ਕਰਦਾ।
ਕਈ ਦਿਨਾਂ ਮਗਰੋਂ ਜੱਟ ਆਪਣੀ ਰਿਸ਼ਤੇਦਾਰੀ ਤੋਂ ਮੁੜਿਆ। ਜਦ ਉਹ ਆਪਣੇ ਖੇਤ ਵੱਲ ਫੇਰਾ ਮਾਰਨ ਗਿਆ ਤਾਂ ਕਪਾਹ ਦੇ ਖੇਤ ਨੂੰ ਵੇਖ ਕੇ ਉਹਦੇ ਹੋਸ਼ ਉੱਡ ਗਏ। ਸਾਰੀ ਕਪਾਹ ਵੱਢੀ ਪਈ ਸੀ। ਉਸ ਨੂੰ ਆਪਣੇ ਸਾਂਝੀ ਤੇ ਬੜਾ ਗੁੱਸਾ ਆਇਆ ਨਾਲ ਹਾਸਾ ਵੀ ਆ ਗਿਆ। ਉਹਨੇ ਸਾਂਝੀ ਪਾਸੋਂ ਇਸ ਬਾਰੇ ਪੁੱਛਿਆ, "ਓਏ ਜੁਲਾਹਿਆ ਗੋਡੀ ਇਸ ਤਰ੍ਹਾਂ ਕਰੀਦੀ ਹੈ-ਜਿਹੜੀ ਚੀਜ਼ ਵੱਢਣੀ ਸੀ ਉਹ ਤੂੰ ਨਹੀਂ ਵੱਢੀ ਤੂੰ ਤਾਂ ਸਾਰੀ ਫਸਲ ਤਬਾਹ ਕਰ ਕੇ ਰੱਖ ਦਿੱਤੀ ਐ.....ਤੈਨੂੰ ਇਹ ਕਹੀਨੇ ਮੱਤ ਦਿੱਤੀ ਸੀ....।"

.

106