ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/112

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਖੱਚਰਾ ਜੱਟ

ਇੱਕ ਵਾਰੀ ਦੀ ਗੱਲ ਹੈ ਕਿ ਇੱਕ ਪਿੰਡ ਵਿੱਚ ਇੱਕ ਜੱਟ ਦੀ ਖੇਤੀ ਦਾ ਕੰਮ ਬੜੇ ਸੁਚੱਜੇ ਢੰਗ ਨਾਲ ਚਲ ਰਿਹਾ ਸੀ। ਉਹਨਾਂ ਦੇ ਟਾਕਰੇ ਵਿੱਚ ਦੂਜੇ ਜੱਟਾਂ ਦੀਆਂ ਫ਼ਸਲਾਂ ਕੁਝ ਵੀ ਨਹੀਂ ਸਨ ਹੁੰਦੀਆਂ।
ਉਸ ਜੱਟ ਦੇ ਐਨ ਗੁਆਂਢ ਵਿੱਚ ਇੱਕ ਜੁਲਾਹਿਆਂ ਦਾ ਟੱਬਰ ਆ ਕੇ ਰਹਿਣ ਲੱਗਾ। ਉਹਨਾਂ ਦਾ ਤਾਣੇ ਪੇਟੇ ਦਾ ਕੰਮ ਬੜਾ ਚੰਗਾ ਚਲ ਰਿਹਾ ਸੀ। ਆਪਣੇ ਗੁਆਂਢੀ ਜੱਟ ਦੀ ਚੰਗੀ ਆਮਦਨ ਵੇਖ ਕੇ ਉਨ੍ਹਾਂ ਨੇ ਵੀ ਖੇਤੀ ਦਾ ਧੰਦਾ ਕਰਨ ਲਈ ਆਪਣਾ ਮਨ ਬਣਾ ਲਿਆ। ਉਹਨਾਂ ਨੇ ਫੈਸਲਾ ਕੀਤਾ ਕਿ ਜਿਵੇਂ ਉਹਨਾਂ ਦਾ ਗੁਆਂਢੀ ਜੱਟ ਕਰੇਗਾ ਉਸੇ ਤਰ੍ਹਾਂ ਉਹ ਵੀ ਖੇਤੀ ਦਾ ਕੰਮ ਕਰਨਗੇ।
ਆਖਰ ਜਲਾਹਿਆਂ ਨੇ ਆਪਣਾ ਧੰਦਾ ਤਿਆਗ ਕੇ ਵਟਾਈ ਉੱਤੇ ਜ਼ਮੀਨ ਲੈ ਲਈ ਅਤੇ ਬਲਦਾਂ ਦੀ ਜੋੜੀ ਖ਼ਰੀਦ ਲਿਆਂਦੀ।
ਸਾਉਣੀ ਦੀ ਫਸਲ ਦੇ ਦਿਨ ਸਨ।
ਜੁਲਾਹਿਆਂ ਦਾ ਗੁਆਂਢੀ ਜੱਟ-ਟੱਬਰ ਦੂਜੀ ਭਲਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਰਾਤ ਸਮੇਂ ਸਲਾਹ ਕਰਿਆ ਕਰਦਾ ਸੀ। ਉਨ੍ਹਾਂ ਦਾ ਵਡਾਰੂ ਉਨ੍ਹਾਂ ਦੀ ਪੂਰੀ ਅਗਵਾਈ ਕਰਦਾ, "ਮੁੰਡਿਓ ਸਵੇਰੇ ਸਾਜਰੇ ਜਾ ਕੇ ਹਲ ਜੋੜ ਲੈਣਾ: ਨਾਲੇ ਫਲਾਹੀ ਆਲ੍ਹੇ ਖੇਤ ਨੂੰ ਬੀਜ ਦੇਣਾ ਨਹੀਂ ਤਾਂ ਉਹਦੀ ਗਿੱਲ ਸੁੱਕ ਜਾਉਗੀ।"
ਜੁਲਾਹੇ ਜੱਟ ਦੀ ਕੰਧ ਨਾਲ ਕੰਨ ਲਾ ਕੇ ਭਲਕੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਸੁਣਦੇ ਅਤੇ ਜੱਟਾਂ ਤੋਂ ਪਹਿਲਾਂ ਉੱਠ ਕੇ ਹਲ ਆਦਿ ਜੋੜ ਲੈਂਦੇ। ਇਸ ਪਰਕਾਰ ਉਹ ਉਸ ਜੱਟ ਨਾਲੋਂ ਕੰਮ ਵਿੱਚ ਅੱਗੇ ਵੱਧ ਰਹੇ ਸਨ ਅਤੇ ਹਰ ਕੰਮ ਵਿੱਚ ਪਹਿਲ ਕਰ ਜਾਂਦੇ ਸਨ। ਸਾਉਣੀ ਦੀ ਬਿਜਾਈ ਉਹਨਾਂ ਨੇ ਜੱਟ ਨਾਲੋਂ ਅਗੇਤੀ ਕਰ ਲਈ ਤੇ ਲੱਗੇ ਜੱਟ ਨੂੰ ਟਿੱਚਰਾ ਕਰਨ।
"ਖੇਤੀ ਸੁਹਰੀ ਦਾ ਕੀ ਐ-ਕਿਹੜਾ ਵੇਦ ਪੜ੍ਹਨੇ ਨੇ, ਹਲ ਵਾਹਿਆ, ਦਾਣੇ ਬੀਜੇ ਤੇ ਫਸਲ ਤਿਆਰ। ਜੱਟ ਐਵੇਂ ਸਦੀਆਂ ਤੋਂ ਇਹ ਕੰਮ ਕਰਦੇ ਆ ਰਹੇ ਨੇ......ਅਸੀਂ ਸਜਰੀ ਖੇਤੀ ਕੀਤੀ ਐ ਤੇ ਸਾਰਿਆਂ ਨਾਲੋਂ ਅੱਗੇ ਲੰਘ ਗਏ ਆਂ। ਸਾਡੇ ਮੱਕੀ ਦੇ ਖੇਤਾਂ ਵਿੱਚ ਜਾ ਕੇ ਤਾਂ ਵੇਖੋ ਕਿਵੇਂ ਮੱਕੀ ਦੇ ਟਾਂਡੇ ਗਧੇ ਦੇ ਬੱਚੇ ਦੇ ਕੰਨਾਂ ਵਾਂਗ ਸੁਹਣੇ ਲੱਗਦੇ ਨੇ...।"
ਵਡਾਰੂ ਜੁਲਾਹੇ ਦੀਆਂ ਫੜਾਂ ਸੁਣ ਕੇ ਮੁਛਾਂ 'ਚ ਮੁਸਕਰਾਇਆ। ਉਹ ਇਹ ਜਾਣਦਾ ਸੀ ਕਿ ਜੁਲਾਹਿਆਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਨਹੀਂ। ਜੋ ਕੁਝ ਵੀ ਉਹਨਾਂ ਨੇ ਹੁਣ

108