ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੱਪਣੀ ਬੋਲੀ : “ਖਾਣ ਪੀਣ ਨੂੰ ਕੀ?? ਚੂਹਾ ਕਹਿੰਦਾ : “ਲੱਡੂ, ਜਲੇਬੀਆਂ, ਪੇੜੇ, ਬਰਫੀ, ਕਪੜੇ।

ਚੱਪਣੀ ਚੂਹੇ ਕੋਲ ਰਹਿ ਪਈ। ਚੱਪਣੀ ਫੇਰ ਚੂਹੇ ਨੂੰ ਕਹਿੰਦੀ, “ਤੂੰ ਹੱਟੀਓਂ ਤੇਲ ਲਿਆ।”

ਚੂਹਾ ਹੱਟੀ ਆਲੇ ਨੂੰ ਜਾਕੇ ਕਹਿੰਦਾ, “ਬਈ ਤੇਲ ਦਈਂ।" ਉਹ ਕਹਿੰਦਾ, “ਕੱਢ ਲੈ ਪੀਪੇ 'ਚੋਂ।" ਚੂਹਾ ਤੇਲ ਕੱਢਣ ਲੱਗਿਆ ਤੇਲ ਦੇ ਪੀਪੇ ਵਿੱਚ ਹੀ ਡੁੱਬ ਗਿਆ। ਚੱਪਣੀ ਨੂੰ ਜਾ ਕੇ ਮੁੰਡੇ ਕਹਿੰਦੇ, “ਚੂਹਾ ਡੁੱਬ ਗਿਆ।"

ਚੱਪਣੀ ਫੇਰ ਰੋਣ ਲੱਗ ਪਈ ਤੇ ਉਥੋਂ ਵੀ ਗਹਾਂ ਨੂੰ ਤੁਰ ਪਈ।

117