ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚਿੜੀ ਸੱਪਾਂ ਕੋਲ ਗਈ ਤੇ ਬੋਲੀ, “ਸੱਪੋ ਸੱਪੋ ਤੁਸੀਂ ਰਾਣੀ ਨੂੰ ਲੜ ਜਾਵੋ।"

“ਅਸੀਂ ਕਿਉਂ ਲੜੀਏ ਸੱਪਾਂ ਨੇ ਉੱਤਰ ਦਿੱਤਾ। ਚਿੜੀ ਏਥੋਂ ਵੀ ਗਾਉਂਦੀ ਹੋਈ ਉੱਡ ਗਈ।

ਸੱਪ ਰਾਣੀ ਦੇ ਲੜਦਾ ਨੀ
ਰਾਣੀ ਰਾਜੇ ਨਾਲ ਰੁੱਸਦੀ ਨੀ
ਰਾਜਾ ਤਖਾਣ ਨੂੰ ਮਾਰਦਾ ਨੀ
ਖਾਣ ਖੁੰਢ ਪਾੜਦਾ ਨੀ
ਖੁੰਢ ਖਿੱਲ ਛੱਡਦਾ ਨੀ
ਚਿੜੀ ਵਿਚਾਰੀ ਕਿਕਣ ਜੀਵੇ

ਚਿੜੀ ਸੋਟਿਆਂ ਪਾਸ ਗਈ। “ਸੋਇਓ ਸੋਟਿਓ ਤੁਸੀਂ ਸੱਪਾਂ ਨੂੰ ਮਾਰ ਦੇਵੋ।” ਸੋਟੇ ਕਹਿੰਦੇ, “ਅਸੀਂ ਕਿਉਂ ਮਾਰੀਏ, ਸੱਪਾਂ ਨੇ ਸਾਡਾ ਕੀ ਵਿਗਾੜਿਐ।” ਚਿੜੀ ਉਹਨਾਂ ਪਾਸੋਂ ਇਹ ਗਾਉਂਦੀ ਹੋਈ ਉੱਡ ਗਈ

ਸੋਟੇ ਸੱਪ ਨੂੰ ਮਾਰਦੇ ਨੀ
ਸੱਪ ਰਾਣੀ ਦੋ ਲੜਦਾ ਨੀ
ਰਾਣੀ ਰਾਜੇ ਨਾਲ ਰੁੱਸਦੀ ਨੀ
ਰਾਜਾ ਤਖਾਣ ਨੂੰ ਮਾਰਦਾ ਨੀ
ਤਖਾਣ ਖੁੰਢ ਪਾੜਦਾ ਨੀ
ਖੁੰਢ ਖਿੱਲ ਛੱਡਦਾ ਨੀ
ਚਿੜੀ ਵਿਚਾਰੀ ਕਿਕਣ ਜੀਵੇ

ਚਿੜੀ ਅੱਗ ਕੋਲ ਜਾ ਕੇ ਕਹਿੰਦੀ, “ਅੱਗੇ ਅੱਗੇ ਤੂੰ ਸੋਟਿਆਂ ਨੂੰ ਸਾੜ ਦੇ।”

ਅੱਗ ਨੇ ਵੀ ਨਾਂਹ ਕਰ ਦਿੱਤੀ, “ਮੈਂ ਕਿਉਂ ਚਾਲਾਂ ਚਿੜੀ ਉਥੋਂ ਵੀ ਇਹ ਗਾਉਂਦੀ ਹੋਈ ਉੱਡ ਗਈ

ਅੱਗ ਸੋਟਿਆਂ ਨੂੰ ਜਾਲਦੀ ਨੀ
ਸੋਟੇ ਸੱਪ ਨੂੰ ਮਾਰਦੇ ਨੀ
ਸੱਪ ਰਾਣੀ ਦੇ ਲੜਦਾ ਨੀ
ਰਾਣੀ ਰਾਜੇ ਨਾਲ ਰੁੱਸਦੀ ਨੀ
ਰਾਜਾ ਤਖਾਣ ਨੂੰ ਮਾਰਦਾ ਨੀ
ਤਖਾਣ ਖੁੱਢ ਪਾੜਦਾ ਨੀ
ਖੁੱਢ ਖਿੱਲ ਛੱਡਦਾ ਨੀ
ਚਿੜੀ ਵਿਚਾਰੀ ਕਿਕਣ ਜੀਵੇ

ਚਿੜੀ ਦਰਿਆ ਤੇ ਗਈ ਤੇ ਪਾਣੀ ਅੱਗੇ ਬੇਨਤੀ ਕੀਤੀ, “ਪਾਣੀਆਂ-ਪਾਣੀਆਂ ਤੂੰ ਅੱਗ ਨੂੰ ਬੁਝਾ ਦੇ।”

ਪਾਣੀ ਕਹਿੰਦਾ, “ਮੈਂ ਕਿਉਂ ਬਝਾਵਾਂ, ਉਹ ਮੇਰਾ ਕੀ ਲੈਂਦੀ ਐ।

123