ਪਾਣੀ ਅੱਗ ਨੂੰ ਬੁਝਾਉਂਦਾ ਨੀ
ਅੱਗ ਸੋਟਿਆਂ ਨੂੰ ਜਾਲਦੀ ਨੀ
ਸੋਟੇ ਸੱਪ ਨੂੰ ਮਾਰਦੇ ਨੀ
ਸੱਪ ਰਾਣੀ ਦੇ ਲੜਦਾ ਨੀ
ਰਾਣੀ ਰਾਜੇ ਨਾਲ ਰੁੱਸਦੀ ਨੀ
ਰਾਜਾ ਤਖਾਣ ਨੂੰ ਮਾਰਦਾ ਨੀਂ
ਤਖਾਣ ਖੁੰਢ ਪਾੜਦਾ ਨੀ
ਖੁੰਢ ਖੁੱਲ ਛੱਡਦਾ ਨੀਂ
ਚਿੜੀ ਵਿਚਾਰੀ ਕਿਕਣ ਜੀਵੇ
ਚਿੜੀ ਊਠਾਂ ਕੋਲ ਆਈ। "ਉਠੋ ਉਠੋ ਤੁਸੀਂ ਦਰਿਆ ਨੂੰ ਸੜ੍ਹਾਕ ਜਾਓ।" ਉਹ ਵੀ ਨਾ ਮੰਨੇ, "ਅਸੀਂ ਕਿਉਂ ਸੜ੍ਹਾਕੀਏ। ਚਿੜੀ ਉਥੋਂ ਫੇਰ ਗਾਉਂਦੀ ਹੋਈ ਉੱਡ ਗਈ:
ਉੱਠ ਪਾਣੀ ਸੜ੍ਹਾਕਦੇ ਨੀ
ਪਾਣੀ ਅੱਗ ਨੂੰ ਬੁਝਾਉਂਦਾ ਨੀ
ਅੱਗ ਸੋਟਿਆਂ ਨੂੰ ਜਾਲਦੀ ਨੀ
ਸੋਟੇ ਸੱਪ ਨੂੰ ਮਾਰਦੇ ਨੀ।
ਸੱਪ ਰਾਣੀ ਦੇ ਲੜਦਾ ਨੀ
ਰਾਣੀ ਰਾਜੇ ਨਾਲ ਰੁੱਸਦੀ ਨੀ
ਰਾਜਾ ਤਖਾਣ ਨੂੰ ਮਾਰਦਾ ਨੀ
ਤਖਾਣ ਖੁੰਢਾ ਪਾੜਦਾ ਨੀ
ਖੁੰਢ ਖੁੱਲ ਛੱਡਦਾ ਨੀ
ਚਿੜੀ ਵਿਚਾਰੀ ਕਿਕਣ ਜੀਵੇ
ਚਿੜੀ ਚੂਹਿਆਂ ਪਾਸ ਗਈ। "ਚੂਹਿਓ ਚੁਹਿਓ ਤੁਸੀਂ ਉਨ੍ਹਾਂ ਦੀਆਂ ਨਕਲਾਂ ਟੁੱਕ ਦਿਓ।"
ਚੂਹੇ ਵੀ ਉਹਦੇ ਆਖੇ ਨਾ ਲੱਗੇ, "ਅਸੀਂ ਕਿਉਂ ਟੁੱਕੀਏ।" ਚਿੜੀ ਨਿਰਾਸ਼ ਹੋਕੇ ਉਥੋਂ ਵੀ ਗਾਉਂਦੀ ਹੋਈ ਉੱਡ ਗਈ:
ਚੂਹੇ ਨਕੇਲਾਂ ਟੁੱਕਦੇ ਨੀ
ਊਂਠ ਪਾਣੀ ਸੜਾਕਦੇ ਨੀ
ਪਾਣੀ ਅੱਗ ਨੂੰ ਬੁਝਾਉਂਦਾ ਨੀ
ਅੱਗ ਸੋਟਿਆਂ ਨੂੰ ਜਾਲਦੀ ਨੀ
ਸੋਟੇ ਸੱਪ ਨੂੰ ਮਾਰਦੇ ਨੀ
ਸੱਪ ਰਾਣੀ ਦੇ ਲੜਦਾ ਨੀ
ਰਾਣੀ ਰਾਜੇ ਨਾਲ ਰੁੱਸਦੀ ਨੀ
ਰਾਜਾ ਤਖਾਣ ਨੂੰ ਮਾਰਦਾ ਨੀ