ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/131

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੂੰ ਜੱਟ ਦੇ ਖੇਤ ਨਾ ਜਾਈਂ
ਵੇ ਬਟੇਰਿਆ।

ਪਤੀਲੇ ਵਿੱਚੋਂ ਬਟੇਰੇ ਦੀ ਆਵਾਜ਼ ਆਈ :

ਮੈਂ ਜਿਊਂਦਾ ਮੈਂ ਜਾਗਦਾ
ਤੂੰ ਮੁੜ ਬੁੱਚੜਿਆਂ ਕੋਲ ਜਾਈ
ਨੀ ਬਟੋਰੀਏ

ਬਟੇਰੇ ਦਾ ਮਾਸ ਰਿੰਨ੍ਹ ਕੋ ਜੱਟ ਖਾਣ ਲੱਗਿਆਂ ਤਾਂ ਬਟੇਰੀ ਨੇ ਮੁੜ ਆਵਾਜ਼ ਦਿੱਤੀ :

ਮੈਂ ਤੈਨੂੰ ਬਰਜ ਰਹੀ
ਬਰਜਾ ਰਹੀ
ਤੂੰ ਜੱਟ ਦੇ ਖੇਤ ਨਾ ਜਾਈਂ
ਵੇ ਬਟੇਰਿਆ

ਬਟੇਰੋ ਨੇ ਮੁੜ ਆਵਾਜ਼ ਮੋੜੀ:

ਮੈਂ ਜਿਉਂਦਾ ਮੈਂ ਜਾਗਦਾ
ਤੂੰ ਮੁੜ ਬੁੱਚੜਿਆਂ ਕੋਲ ਜਾਈਂ
ਨੀ ਬਟੇਰੀਏ

ਜੱਟ ਰੋਟੀ ਟੁੱਕਰ ਖਾਣ ਮਗਰੋਂ ਜੰਗਲ ਪਾਣੀ ਹੋਣ ਗਿਆ। ਉਹ ਅਜੇ ਬੈਠਿਆ ਹੀ ਸੀ ਕਿ ਬਟੇਰਾ ਵਰਰ ਕਰਦਾ ਉੱਡ ਗਿਆ ਅਤੇ ਆਪਣੀ ਬਟੇਰੀ ਨਾਲ ਉਡਕੇ ਆਪਣੇ ਬੱਚਿਆਂ ਕੋਲ ਚਲਿਆ ਗਿਆ।

ਫੇਰ ਮੜ ਕੇ ਬਟੇਰਾ ਜੱਟ ਦੇ ਖੋਤ ਨੀ ਆਇਆ।127