ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/132

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚੁਸਤ ਬਲੂੰਗੜਾ

ਸਵੇਰੇ ਦਾ ਵੇਲਾ ਸੀ।ਅਜੇ ਸੂਰਜ ਪੂਰਾ ਨਾ ਸੀ ਚੜਿਆ। ਇੱਕ ਲੂੰਬੜੀ ਰਾਹ ਵਿੱਚੋਂ ਲੰਘੀ ਜਾਂਦੀ ਸੀ। ਜਾਂਦਿਆਂ-ਜਾਂਦਿਆਂ ਉਸ ਨੂੰ ਰਸਤੇ ਵਿੱਚ ਇੱਕ ਖੂਹ ਆਇਆ। ਖੂਹ ਦੀ ਮੌਣ ਉੱਤੇ ਇੱਕ ਬਲੂੰਗੜਾ ਖੜਾ ਸੀ। | ਲੂੰਬੜੀ ਬਲੂੰਗੜੇ ਨੂੰ ਕਹਿਣ ਲੱਗੀ, “ਨਹੀਂ ਮੈਂ ਤੈਨੂੰ ਖਾਜੂਗੀ, ਨਹੀਂ ਮੈਨੂੰ ਖਾਣ ਨੂੰ ਕੁਛ ਦੇ।” ਬਲੰਗੜਾ ਭਾਵੇਂ ਛੋਟਾ ਸੀ ਪਰ ਸੀ ਬੜਾ ਚੁਸਤ। ਝੱਟ ਬੋਲਿਆ, “ਮਾਸੀ ਔਹ ਖੁ ਵਿੱਚ ਸਿਓਂ ਪਿਐ, ਕੱਢ ਲੈ। ਲੂੰਬੜੀ ਕਹਿੰਦੀ, “ਕਿੱਥੇ? ਖੂਹ ਵਿੱਚ ਚੰਦ ਦਾ ਪਰਛਾਵਾਂ ਪੈ ਰਿਹਾ ਸੀ। ਬਲੂੰਗੜਾ ਕਹਿੰਦਾ, “ਔਹ ਦੇ ਲੂੰਬੜੀ ਕਹਿੰਦੀ, “ਪਹਿਲਾਂ ਤੂੰ ਛਾਲ ਮਾਰ ਫੇਰ ਮੈਂ ਮਾਰੂੰਗੀ। ਬੁਲਗੜੇ ਨੇ ਛਾਲ ਮਾਰੀ, ਮਗਰੇ ਈ ਲੂੰਬੜੀ ਨੇ ਮਾਰ ਤੀ। ਚਲਾਕ ਲੂੰਬੜੀ ਵਿੱਚ ਈ ਡੁਬ ਕੇ ਮਰ ਗੀ। ਬਲੰਗੜਾ ਛਾਲ ਮਾਰ ਕੇ ਬਾਹਰ ਨਿਕਲ ਆਇਆ। ਫ਼ਿਰ ਆਪਣੇ ਘਰ ਨੂੰ ਭੱਜ ਗਿਆ। 128