ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/133

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ



ਘੁੱਗੀ ਤੇ ਜੱਟ ਇੱਕ ਜੱਟ ਦਾ ਬਾਜਰਾ ਬੀਜਿਆ ਹੋਇਆ ਸੀ। ਘੁੱਗੀ ਹਰ ਰੋਜ਼ ਆਇਆ ਕਰੇ ਤੇ ਜੱਟ ਦਾ ਬਾਜਰਾ ਚੁਗ ਜਾਇਆ ਕਰੇ। ਜੱਟ ਨੇ ਆਪਣੇ ਨਿਆਣੇ ਵੀ ਰਾਖੀ ਬਣਾ ਦਿੱਤੇ ਪਰ ਘੁੱਗੀ ਫੇਰ ਵੀ ਨਾ ਹਟੀ। ਆਖਰ ਇੱਕ ਦਿਨ ਜੱਟ ਨੇ ਘੁੱਗੀ ਨੂੰ ਜਾਲ ਲਾ ਕੇ ਫੜ ਲਿਆ ਤੇ ਉਹਨੂੰ ਕਹਿੰਦਾ, “ਮੈਂ ਤਾਂ ਤੈਨੂੰ ਹੁਣ ਰਾਜੇ ਕੋਲ ਲਜਾਊਂਗਾ।” | ਉਹ ਘੁੱਗੀ ਨੂੰ ਨਾਲ ਲੈ ਕੇ ਰਾਜੇ ਦੀ ਕਚਹਿਰੀ ਵੱਲ ਨੂੰ ਤੁਰ ਪਿਆ। ਰਸਤੇ ਵਿੱਚ ਉਹਨਾਂ ਨੂੰ ਘਾ ਘਾਹ ਖੋਤਦੋਂ ਮਿਲ ਪਏ ( ਘੁੱਗੀ ਉਹਨਾਂ ਨੂੰ ਵੇਖ ਕੇ ਬੋਲੀ : ਘਾਹੀਓ ਘਾਹ ਖੋਤਦਿਓ ਲਕ ਟੁਣੂੰ ਟੁਣੂ ਟਾਹਲੀ ਮੇਰੇ ਬੱਚੜੇ ਲਕ ਟੁਣੂੰ ਟੁਣੂ ਹਵਾ ਵਗੁ ਡਿਗ ਪੈਣਗੇ ਲਕ ਟੁਣੂੰ ਟੁਣੂ ਧੂਪ ਪਊ ਸੜ ਜਾਣ ਗੇ ਲਕ ਟੁਣੂੰ ਟੁਣੂ ਮੀਹ ਪਉ ਭੱਜ ਜਾਣ ਗੇ ਲਕ ਨੂੰ ਨੂੰ ਘਾਹੀਆਂ ਨੇ ਜੱਟ ਨੂੰ ਆਖਿਆ ਕਿ ਉਹ ਘੁੱਗੀ ਨੂੰ ਛੱਡ ਦੇਵੇ ਪਰ ਜੱਟ ਨਾ ਮੰਨਿਆ ਕਹਿੰਦਾ, “ਮੈਂ ਤਾਂ ਇਹ ਰਾਜੇ ਕੋਲ ਈ ਲਜਾਣੀ ਐਂ। ਇਹਨੇ ਮੇਰਾ ਸਾਰਾ ਬਾਜਰਾ ਚੱਗ ਲਿਐ।” ਅਗਾਂਹ ਗਏ ਉਹਨਾਂ ਨੂੰ ਹਾਲੀ ਹਲ ਚਲਾਉਂਦੇ ਮਿਲ ਪਏ। ਘੁੱਗੀ ਹਾਲੀਆਂ ਨੂੰ ਵੇਖ ਕੇ ਬੋਲੀ : ਹਾਲੀਓ ਹਲ ਵਗੇਂਦਿਏ ਲਕ ਟੁਣੂੰ ਟੁਣੂ ਟਾਹਲੀ ਮੇਰੇ ਬੱਚੜੇ ਲਕ ਟੁਣੂੰ ਟੁਣੂ ਹਵਾ ਵਗੂ ਡਿਗ ਪੈਣ ਗੇ 124)