ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਲਕ ਟੁਣੂੰ ਟੁਣੂੰ
ਧੂਪ ਪਊ ਸੜ ਜਾਣ ਗੇ
ਲਕ ਟੁਣੂੰ ਟੁਣੂੰ
ਮੀਂਹ ਪਊ ਭਿੱਜ ਜਾਣ ਗੇ
ਲਕ ਟੁਣੂੰ ਟੁਣੂੰ
ਹਾਲੀਆਂ ਨੇ ਵੀ ਜੱਟ ਨੂੰ ਬਥੇਰਾ ਆਖਿਆ ਕਿ ਉਹ ਘੁੱਗੀ ਨੂੰ ਛੱਡ ਦੇਵੇ। ਉਹਨੇ ਪਹਿਲਾਂ ਵਾਲਾ ਹੀ ਉੱਤਰ ਦਿੱਤਾ, “ਮੈਂ ਤਾਂ ਇਹ ਰਾਜੇ ਕੋਲ ਈ ਲਜਾਣੀ ਐਂ, ਇਹਨੇ ਮੇਰਾ ਸਾਰਾ ਬਾਜਰਾ ਚੁਗ ਲਿਐ।”
ਜੱਟ ਘੁੱਗੀ ਨੂੰ ਲੈ ਕੇ ਰਾਜੇ ਦੀ ਕਚਹਿਰੀ ਵਿੱਚ ਚਲਿਆ ਗਿਆ। ਘੁੱਗੀ ਰਾਜੇ ਪਾਸ ਜਾ ਕੇ ਬੋਲੀ :
ਰਾਜਿਆ ਰਾਜ ਕਰੇਂਦਿਆ
ਲਕ ਟੁਣੂੰ ਟੁਣੂੰ
ਟਾਹਲੀ ਮੇਰੇ ਬੱਚੜੇ
ਲਕ ਟੁਣੂੰ ਟੁਣੂੰ
ਹਵਾ ਵਗੁ ਡਿਗ ਪੈਣਗੇ
ਲਕ ਟੁਣੂੰ ਟੁਣੂੰ
ਧੂਪ ਪਉ ਸੜ ਜਾਣ ਗੇ
ਲਕ ਟੁਣੂੰ ਟੁਣੂੰ
ਮੀਂਹ ਪਊ ਭਿੱਜ ਜਾਣਗੇ
ਲਕ ਟੁਣੂੰ ਟੁਣੂੰ
ਰਾਜੇ ਨੇ ਜੱਟ ਦੀ ਇੱਕ ਨਾ ਸੁਣੀ। ਉਹਨੇ ਸਪਾਹੀਆਂ ਨੂੰ ਕਿਹਾ, "ਲਿਆਓ ਬੇੜੀਆਂ ਤੇ ਝਾਂਜਰਾਂ।"
ਰਾਜੇ ਨੇ ਜੱਟ ਦੇ ਬੇੜੀਆਂ ਪਾ ਦਿੱਤੀਆਂ ਤੇ ਘੁੱਗੀ ਦੇ ਪੈਰਾਂ ਵਿੱਚ ਝਾਂਜਰਾਂ।
ਘੱਗੀ ਝਾਂਜਰਾਂ ਛਣਕਾਉਂਦੀ ਹੋਈ ਹਵਾ ਵਿੱਚ ਉਡਦੀ ਗਾ ਰਹੀ ਸੀ।
ਜੱਟ ਬੇੜੀਆਂ ਬਜਾਵੇ
ਘੁੱਗੀ ਝਾਂਜਰਾਂ ਬਜਾਵੇ
130