ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/135

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਚਲਾਕ ਗਿੱਦੜ ਦੀ ਮੌਤ ਇੱਕ ਸੀ ਸ਼ੇਰ ਤੇ ਇੱਕ ਸੀ ਸ਼ੀਹਣੀ।ਉਹਨਾਂ ਦੇ ਦੋ ਬੱਚੇ ਸੀ। ਸ਼ੇਰ ਆਪਣੇ ਘੁਰਨੇ ਚੋਂ ਬਾਹਰ ਸ਼ਿਕਾਰ ਖੇਡਣ ਜਾਇਆ ਕਰੇ। ਸ਼ੇਰ ਦੇ ਮਗਰੋਂ ਇੱਕ ਗਿੱਦੜ ਆਇਆ ਕਰੇ ਤੇ ਸ਼ੇਰਨੀ ਨੂੰ ਆ ਕੇ ਡਰਾਉਣ ਲੱਗ ਜਾਵੇ ਤੇ ਆਖੋ, “ਕਿਉਂ ਨੀ ਬਾਪੂ ਦੇ ਪੈਸੇ ਨੀ ਦੇਣੈ।” ਸ਼ੇਰਨੀ ਨੇ ਸ਼ੇਰ ਨੂੰ ਗਿੱਦੜ ਦੇ ਰੋਜ਼ ਆਉਣ ਤੇ ਡਰਾਉਣ ਬਾਰੇ ਦੱਸਿਆ ਬਈ ਉਹ ਰੋਜ਼ ਆ ਕੇ ਪੈਸੇ ਮੰਗਦੈ। ਸ਼ੇਰ ਨੇ ਇਹ ਸੁਣ ਕੇ ਆਖਿਆ, “ਤੈਨੂੰ ਮਖੌਲ ਕਰਦਾ ਹੋਣੈ।” | ਕਈ ਦਿਨਾਂ ਮਗਰੋਂ ਫੋਰ ਸ਼ੋਰ ਨੂੰ ਉਹੀ ਗੱਲ ਦੱਸੀ ਸ਼ੇਰਨੀ ਨੇ ਬਈ ਉਹ ਰੋਜ਼ ਆ ਕੇ ਪੈਸੇ ਮੰਗਦੈ। ਇਹ ਸੁਣ ਕੇ ਸ਼ੇਰ ਨੂੰ ਰੋਹ ਚੜ ਗਿਆ। ਦੋਹਾਂ ਸਲਾਹ ਕੀਤੀ ਜਦੋਂ ਗਿੱਦੜ ਆਵੇ ਤਾਂ ਸ਼ੇਰ ਨੂੰ ਉਹ ਪਤਾ ਦੇਵੇ। ਇੱਕ ਦਿਨ ਸ਼ੇਰ ਘਰ ਹੀ ਰਿਹਾ। ਉਸੇ ਵੇਲੇ ਗਿੱਦੜ ਆਇਆ ਤੇ ਪਹਿਲਾਂ ਵਾਂਗ ਹੀ ਬਲਿਆ, “ਕਿਉਂ ਨੀਂ ਬਾਪੂ ਦੇ ਪੈਸੇ ਨੀ ਦੇਣੈ।” ਇਹ ਸੁਣ ਸ਼ੇਰ ਇਕ ਦਮ ਬਾਹਰ ਨਿਕਲ ਆਇਆ। ਸ਼ੇਰ ਨੂੰ ਵੇਖਦਿਆਂ ਸਾਰ ਹੀ ਗਿੱਦੜ ਭੱਜ ਲਿਆ। ਗਿੱਦੜ ਅੱਗੇ-ਅੱਗੇ ਸ਼ੇਰ ਪਿੱਛੇ-ਪਿੱਛੇ। ਗਿੱਦੜ ਬਹੁਤ ਚਲਾਕ ਸੀ। ਨੱਸਦੇ-ਹੱਸਦੇ ਇੱਕ ਬੜੀ ਸਾਰੀ ਜੜ ਵਾਲਾ ਪਿੱਪਲ ਤੱਕ ਕੇ ਟਪੂਸੀ ਮਾਰ ਉੱਪਰ ਚੰੜ ਗਿਆ ਤੇ ਸ਼ੇਰ ਦਾ ਗਲ ਪਿੱਪਲ ਦੀ ਜੜ ਵਿੱਚ ਫਸ ਗਿਆ। ਪਿੱਪਲ ਦੇ ਨਜ਼ਦੀਕ ਹੀ ਹੱਡਾ ਰੋੜੀ ਸੀ। ਗਿੱਦੜ ‘ਤੁਓ ‘ਤੁਓ ਕਰਨ ਲੱਗ ਪਿਆ। ਹੱਡਾ ਰੋੜੀ ਤੋਂ ਕੁੱਤੇ ਆਏ ਤੇ ਉਹਨਾਂ ਨੇ ਸ਼ੇਰ ਨੂੰ ਫਸਿਆ ਤੱਕ ਕੇ ਬੁਰਕੀਆਂ ਵੱਢ ਕੇ ਖਾ ਲਿਆ। ਸ਼ੇਰ ਨੂੰ ਮਰਵਾ ਗਿੱਦੜ ਫੇਰ ਸ਼ੇਰਨੀ ਕੋਲ ਆਇਆ। ਆਉਂਦਾ ਹੀ ਕੜਕ ਕੇ ਬੋਲਿਆ, “ਨੀ ਬਾਪੂ ਮਗਰ ਪਾਇਆ ਸੀ?” ਸ਼ੇਰਨੀ ਬੋਲੀ, “ਮੈਂ ਕਾਹਨੂੰ ਤੇਰੇ ਮਗਰ ਪਾਇਆ ਸੀ ਉਹ ਤਾਂ ਆਪੇ ਹੀ ਭੱਜਿਆ ਸੀ ਤੇਰੇ ਮਗਰ । ਗਿੱਦੜ ਬੋਲਿਆ, “ਚੰਗਾ ਗੱਲ ਹੋ ਗਈ ਆਈ ਗਈ, ਉਹ ਤਾਂ ਗਿਆ ਹੁਣ ਮਰ 1 ਤੂੰ ਹੁਣ ਮੇਰੇ ਉੱਪਰ ਚਾਦਰ ਪਾ ਲੈ ਨਹੀਂ ਤਾਂ ਤੈਨੂੰ ਵੀ ਮਾਰ ਦਊਂਗਾ।” ਸ਼ੇਰਨੀ ਚਾਦਰ ਪਾਉਣੀ ਮੰਨ ਗਈ। ਗਿੱਦੜ ਨੇ ਆਪਣਾ ਭਾਈਚਾਰਾ ਕੱਠਾ ਕੀਤਾ ਤੇ ਚਾਦਰ ਪਾ ਲਈ। ਇੱਕ ਦਿਨ ਸ਼ੇਰਨੀ ਬੋਲੀ, “ਆਪਾਂ ਨੇ ਮਾਸੀ ਦੀ ਕੁੜੀ ਦੇ ਵਿਆਹ ਜਾਣੈ, ਆਪਣੇ ਮੁੰਡਿਆਂ ਨੂੰ ਹੁਣ ਛਾਲਾਂ ਮਾਰਨੀਆਂ ਸਿਖਾ ਲਿਆ। ||3|