ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਦੋਨਾਂ ਨੂੰ ਲੈ ਗਿਆ ਛਾਲਾਂ ਸਿਖਾਣ। ਗਿੱਦੜ ਇੱਕ ਕਦਮ ਛਾਲ ਮਾਰੇ ਉਹ ਕਈ ਕਦਮ ਲੰਬੀ ਛਾਲ ਮਾਰਨ।ਉਹ ਮੁੜ ਆਇਆ ਤੇ ਬੋਲਿਆ,'ਉਹ ਤਾਂ ਮੇਰੇ ਨਾਲੋਂ ਵੀ ਲੰਬੀਆਂ ਛਾਲਾਂ ਮਾਰ ਲੈਂਦੇ ਨੇ।

ਤੀਜੇ ਦਿਨ ਉਹ ਚਾਰੇ ਜਾਣੇ ਵਿਆਹ ਲਈ ਤੁਰ ਪਏ। ਰਸਤੇ ਵਿੱਚ ਇੱਕ ਨਦੀ ਆ ਗਈ। ਸ਼ੇਰਨੀ ਤੇ ਉਹਦੇ ਬੱਚੇ ਛਾਲਾਂ ਮਾਰ ਕੇ ਨਦੀ ਪਾਰ ਕਰ ਗਏ ਪਰ ਗਿੱਦੜ ਵਿੱਚ ਹੀ ਡਿੱਗ ਪਿਆ। ਸ਼ੇਰਨੀ ਨੇ ਬੱਚਿਆਂ ਨੂੰ ਘੱਲ ਕੇ ਉਹਨੂੰ ਬਾਹਰ ਕਢਵਾਇਆ ਪਰ ਚਲਾਕ ਗਿੱਦੜ ਆਉਂਦਾ ਹੀ ਬੋਲਿਆ, "ਮੈਂ ਤਾਂ ਪਾਣੀ ਮਿਲਣ ਗਿਆ ਸੀ ਬਈ ਕਿੰਨਾ ਕੁ ਐ।"

ਉਹ ਤਿੰਨੇ ਹੱਸ ਪਏ।

ਉਹ ਅਜੇ ਥੋੜ੍ਹੀ ਦੂਰ ਹੀ ਗਏ ਸੀਗੇ ਰਸਤੇ ਵਿੱਚ ਹੱਡਾ ਰੋੜੀ ਆ ਗਈ। ਕੁੱਤੇ ਇੱਕ ਮੁਰਦਾਰ ਨੂੰ ਖਾ ਰਹੇ ਸੀ। ਕੁੱਤਿਆਂ ਜਦ ਗਿੱਦੜ ਵੇਖਿਆ ਮੁਰਦਾਰ ਵਿੱਚ ਛੱਡ ਗਿੱਦੜ ਮਗਰ ਪੈ ਗਏ। ਗਿੱਦੜ ਅੱਗੇ-ਅੱਗੇ ਕੁੱਤੇ ਪਿੱਛੇ-ਪਿੱਛੇ। ਰਸਤੇ ਵਿੱਚ ਇੱਕ ਇੱਖ ਸੀ। ਗਿੱਦੜ ਗੰਨਿਆਂ ਦੇ ਮੁਡ਼ੇ ਵਿੱਚ ਲੁਕ ਗਿਆ ਤੇ ਕੁੱਤੇ ਅਗਾਂਹ ਲੰਘ ਗਏ। ਜਦ ਕੁੱਤੇ ਗਿੱਦੜ ਨੂੰ ਕਿਤੇ ਵੀ ਵਖਾਈ ਨਾ ਦਿੱਤੇ ਤਦ ਉਸ ਨੇ ਗੰਨਿਆਂ ਦੀ ਭਰੀ ਪੁੱਟੀ। ਭਰੀ ਸਿਰ ਤੇ ਰੱਖ ਕੇ ਉਹਨਾਂ ਕੋਲ ਆ ਗਿਆ ਤੇ ਆਉਂਦਾ ਹੀ ਬੋਲਿਆ, "ਉਹ ਤਾਂ ਮੇਰੇ ਲਿਹਾਜ਼ੀ ਹੀ ਨਿਕਲ ਆਏ ਸੀ। ਕੋਈ ਕਹੇ ਮੇਰੇ ਚਾਹ ਪੀ, ਕੋਈ ਕਹੇ ਮੇਰੇ ਚਾਹ ਪੀ।

ਉਹ ਤਿੰਨੇ ਚਾਰੇ ਫੇਰ ਤੁਰ ਪਏ। ਤੁਰਦੇ-ਤੁਰਦੇ ਸ਼ੇਰਨੀ ਦੀ ਮਾਸੀ ਦੇ ਘਰ ਚਲੇ ਗਏ। ਉਥੇ ਬਹੁਤ ਸਾਰੇ ਸ਼ੇਰ ਤੇ ਸ਼ੇਰਨੀਆਂ ਆਏ ਹੋਏ ਸੀ। ਜਦ ਉਹਨਾਂ ਸ਼ੇਰਨੀ ਦੇ ਘਰ ਵਾਲੇ ਸ਼ੇਰ ਦੀ ਥਾਂ ਗਿੱਦੜ ਤੱਕਿਆਂ ਤਾਂ ਬਹੁਤ ਹੈਰਾਨ ਹੋਏ। ਸ਼ੇਰਨੀ ਨੇ ਸਾਰੀ ਗੱਲ ਦੱਸੀ। ਦੱਸਣ ਦੀ ਢਿੱਲ ਸੀ ਸਾਰੇ ਹੀ ਗਿੱਦੜ ਉੱਤੇ ਟੁੱਟ ਕੇ ਪੈ ਗਏ ਤੇ ਉਸ ਨੂੰ ਬੇਟੀ ਬੋਟੀ ਕਰ ਕੇ ਖਾ ਲਿਆ।

132