ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/138

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਕਹਿੰਦਾ, "ਉਹ ਆਉਂਦੈ ਰਾਜੇ ਦਾ ਢੱਗਾ ਢੋਲ।"

ਸ਼ੇਰ ਕਹਿੰਦਾ, "ਇਹ ਕੀ ਕਰਦਾ ਹੁੰਦੈ।"

ਰੁਲੀਆ ਕਹਿੰਦਾ, "ਇਹ ਬਾਹਰਲੇ ਜਾਨਵਰਾਂ ਨੂੰ ਖਾ ਜਾਂਦੈ।"

ਸ਼ੇਰ ਡਰ ਗਿਆ, ਕਹਿੰਦਾ, "ਸਾਡਾ ਇਲਾਜ ਕੀ?"

"ਔਹ ਡੇਰੇ ਨਾਲ ਖੂਹ ਏ, ਉਹਦੇ ਵਿੱਚ ਛਾਲਾਂ ਮਾਰੋ।" ਰੁਲੀਏ ਨੇ ਖੂਹ ਵੱਲ ਇਸ਼ਾਰਾ ਕਰ ਕੇ ਆਖਿਆ।

ਉਹ ਲੱਗੇ ਛਾਲਾਂ ਮਾਰਨ-ਬਾਂਦਰ ਤੇ ਸ਼ੇਰ ਦੋਨਾਂ ਨੇ ਛਾਲਾਂ ਮਾਰ ਦਿੱਤੀਆਂ। ਗਿੱਦੜ ਨੇ ਨਾ ਮਾਰੀ। ਉਹ ਪਿੱਛੇ ਰਹਿ ਗਿਆ। ਰੁਲੀਏ ਕੱਲ ਸੀ ਪਰਾਣੀ। ਉਹਨੇ ਗਿੱਦੜ ਦੀ ਪੂਛ ਨੂੰ ਮਰੋੜਾ ਦੇ ਕੇ, ਪਰਾਣੀ ਨਾਲ ਉਹਦੇ ਪੁੜੇ ਸੇਕ ਦਿੱਤੇ। ਮਗਰੋਂ ਉਸ ਨੂੰ ਵੀ ਖੂਹ ਵਿੱਚ ਸੁੱਟ ਦਿੱਤਾ।

134