ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/139

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਿੱਦੜ ਤੇ ਜੱਟ

ਇੱਕ ਗਿੱਦੜ ਕਮਾਦ ਵਿੱਚ ਰਿਹਾ ਕਰਦਾ ਸੀ। ਓਸੇ ਰਸਤੇ ਇੱਕ ਜੱਟ ਦੀ ਤੀਵੀਂ ਰੋਟੀ ਲੈ ਕੇ ਜਾਇਆ ਕਰਦੀ ਸੀ। ਇੱਕ ਦਿਨ ਗਿੱਦੜ ਬਾਹਰ ਨਿਕਲਿਆ ਤੇ ਬੋਲਿਆ, ਨੀ ਰੋਟੀ ਵਾਲੀਏ।

"ਹਾਂ ਜੀ।"

"ਰੱਖ ਦੇ ਥੱਲੇ।"

ਉਹਨੇ ਰੋਟੀਆਂ ਥੱਲੇ ਰੱਖ ਦਿੱਤੀਆਂ। ਗਿੱਦੜ ਨੇ ਫੇਰ ਆਖਿਆ, "ਕਰ ਚੱਪੇ ਗੜੱਪੇ।"

ਉਹਨੇ ਇਵੇਂ ਕੀਤਾ।
"ਕਰ ਖੰਨੀਆਂ ਮੰਨੀਆਂ।"
ਜੱਟੀ ਨੇ ਕਰ ਦਿੱਤੀਆਂ।
"ਭਰ ਲੱਸੀ ਦਾ ਛੰਨਾ।"
ਉਹਨੇ ਭਰ ਦਿੱਤਾ।

ਰੋਟੀਆਂ ਖਾ ਖੂ ਕੇ ਕਹਿੰਦਾ, "ਫੜ ਯਾਰਾਂ ਦੀ ਪੂਛ ਟੁੱਕੜਾ ਥਹਿ ਕੀਤਾ।"

ਜੱਟ ਨੂੰ ਭੁੱਖ ਲੱਗੀ ਹੋਈ ਸੀ। ਉਹ ਹਲ ਛੱਡ ਕੇ ਆ ਗਿਆ ਤੇ ਜੱਟੀ ਨੂੰ ਕੁੱਟਣ ਲੱਗ ਪਿਆ। ਜੱਟੀ ਨੇ ਆਖਿਆ, "ਰਸਤੇ ਵਿੱਚ ਗਿੱਦੜ ਰਹਿੰਦੈ ਉਹ ਮੈਨੂ ਲੰਘਣ ਨੀ ਦਿੰਦਾ।

ਜੱਟ ਨੇ ਆਖਿਆ, "ਚੰਗਾ, ਤੂੰ ਮੇਰੇ ਵਾਲੇ ਕਪੜੇ ਪਾ ਲੈ ਤੇ ਹਲ ਲੈ ਚੱਲ, ਮੈਂ ਤੀਵੀਆਂ ਵਾਲੇ ਕਪੜੇ ਪਾ ਕੇ ਰੋਟੀ ਲੈ ਕੇ ਆਉਂਦਾ ਹਾਂ।

ਜੱਟੀ ਹਲ ਲੈ ਕੇ ਚਲੀ ਗਈ। ਜੱਟ ਰੋਟੀਆਂ ਲਈ ਤੀਵੀਂ ਦਾ ਭੇਸ ਧਾਰੀ ਆ ਰਿਹਾ ਸੀ। ਗਿੱਦੜ ਨੇ ਦੂਰੋਂ ਵੇਖਿਆ ਤੇ ਰਸਤਾ ਰੋਕ ਕੇ ਖੜ੍ਹ ਗਿਆ।

"ਰੱਖ ਦੇ ਥੱਲੇ"

ਜੱਟ ਨੇ ਰੋਟੀਆਂ ਅਤੇ ਲੱਸੀ ਦਾ ਝੱਕਰਾ ਥੱਲੇ ਰੱਖ ਦਿੱਤਾ। ਗਿੱਦੜ ਫੇਰ ਬੋਲਿਆ, "ਕਰ ਚੱਪੇ ਗੁੜੱਪੇ।"

135