ਗਿੱਦੜ ਤੇ ਸਾਹਾ
ਇੱਕ ਸੀ ਗਿੱਦੜ ਤੇ ਇੱਕ ਸੀ ਸਾਹਾ। ਸਾਹੇ ਨੇ ਬੀਜੀ ਬੇਰੀ ਤੇ ਗਿੱਦੜ ਨੇ ਬੀਜਿਆ ਹੱਡ। ਸਾਹਾ ਖਾਇਆ ਕਰੇ ਬੇਰ ਤੇ ਗਿੱਦੜ ਖਾਇਆ ਕਰੇ ਹੱਡ।
ਇੱਕ ਦਿਨ ਸਾਹਾ ਇੱਕ ਜੱਟ ਦੇ ਘਰ ਚਲਿਆ ਗਿਆ। ਕਹਿੰਦਾ, "ਮਾਮਾ ਮਾਮਾ ਰੋਟੀ ਖਾਣੀ ਏ।
ਜੱਟ ਕਹਿੰਦਾ, "ਕੋਠੀ ’ਚੋਂ ਕੱਢ ਲੈ।"
ਕੋਠੀ ਚ ਵੜ ਕੋ ਸਾਹਾ ਰੋਟੀਆਂ ਖਾਣ ਲੱਗ ਪਿਆ।
ਜੱਟ ਫੇਰ ਸਾਹੇ ਨੂੰ ਕਹਿੰਦਾ, "ਤੂੰ ਕੌਣ?"
ਸਾਹਾ ਬੋਲਿਆ, "ਮੈਂ ਸਾਹਾ ਸਲੋਟਾ ਪਹਿਲੀ ਟੱਕਰ ਢਾਹਦੂੰ ਕੋਠਾ।"
ਐਨਾ ਆਖ ਉਹ ਰੋਟੀ ਲੈ ਕੇ ਨੱਸ ਗਿਆ। ਸਾਹੇ ਕੋਲ ਰੋਟੀ ਵੇਖ ਕੇ ਗਿੱਦੜ ਕਹਿੰਦਾ, "ਤੂੰ ਰੋਟੀ ਕਿੱਥੋਂ ਲੈ ਕੇ ਆਇਐਂ।
ਸਾਹਾ ਕਹਿੰਦਾ, "ਮੈਂ ਆਪਣੇ ਮਾਮੇ ਦੇ ਘਰੋਂ ਲੈ ਕੇ ਆਇਆਂ।"
ਗਿੱਦੜ ਵੀ ਉਸ ਜੱਟ ਦੇ ਘਰ ਚਲਿਆ ਗਿਆ। ਕਹਿੰਦਾ, "ਮਾਮਾ ਮਾਮਾ ਰੋਟੀ ਖਾਣੀ ਏਂ।"
ਜੱਟ ਕਹਿੰਦਾ, "ਕੱਢ ਲੈ ਕੋਠੀ ਚੋਂ।"
ਗਿੱਦੜ ਕੋਠੀ ’ਚ ਵੜ ਕੇ ਰੋਟੀ ਖਾਣ ਲੱਗਾ। ਜੱਟ ਕਹਿੰਦਾ, "ਤੂੰ ਕੌਣ?"
ਗਿੱਦੜ ਅੰਦਰੋਂ ਬੋਲਿਆ, "ਗਡੂਆ ਰਾਣਾ ਪਹਿਲੀ ਪਨਸੇਰ ਮਰ ਜਾਣਾ"
ਗਿੱਦੜ ਕੋਠੀ ਚੋਂ ਨਿਕਲਣ ਲੱਗਾ ਤਾਂ ਜੱਟ ਨੇ ਚੁੱਕ ਕੇ ਉਹਦੇ ਪਨਸੇਰੀ ਮਾਰੀ। ਗਿੱਦੜ ਓਥੇ ਹੀ ਮਰ ਗਿਆ।
137