ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/142

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਾਕ ਕਾਂ ਤੇ ਭੋਲੀ ਚਿੜੀ

________________


ਇੱਕ ਸੀ ਚਿੜੀ ਤੇ ਇੱਕ ਸੀ ਕਾਂ। ਕਾਂ ਬੜਾ ਚਲਾਕ ਸੀ ਤੇ ਚਿੜੀ ਸੀ ਭੌਲੀ ਭਾਲੀ। ਇੱਕ ਦਿਨ ਕਾਂ ਨੇ ਚਿੜੀ ਨੂੰ ਆਖਿਆ, “ਜੇ ਮੇਰੀ ਕਾਉਣੀ ਨੇ ਪਹਿਲਾਂ ਬੱਚਾ ਦਿੱਤਾ ਤਾਂ ਉਹ ਤੂੰ ਖਾ ਲਈ, ਜੇ ਤੂੰ ਪਹਿਲਾਂ ਬੱਚਾ ਦਿੱਤਾ ਤਾਂ ਮੈਂ ਖਾ ਲਊਂਗਾ।” ਭੋਲੀ ਚਿੜੀ ਨੇ ਚਲਾਕ ਕਾਂ ਦੀ ਇਹ ਸ਼ਰਤ ਮੰਨ ਲਈ। ਕੁਝ ਦਿਨਾਂ ਮਗਰੋਂ ਚਿੜੀ ਨੇ ਆਂਡਿਆਂ ਵਿੱਚੋਂ ਦੋ ਬੱਚੇ ਕੱਢ ਲਏ। ਬੜੇ ਪਿਆਰੇ-ਪਿਆਰੇ। ਕਾਂ ਮੂੰਹ ਸੰਵਾਰਦਾ ਚਿੜੀ ਕੋਲ ਆ ਕੇ ਕਹਿੰਦਾ, “ਚਿੜੀਏ ਆਪਣੀ ਸ਼ਰਤ ਐ, ਬੱਚੇ ਪਹਿਲਾਂ ਤੇਰੇ ਹੋਏ ਨੇ, ਲਿਆ ਮੈਂ ਖਾਵਾਂ। ਭੋਲੀ ਭਾਲੀ ਚਿੜੀ ਦਾ ਦਿਲ ਕੰਬ ਗਿਆ ਪਰ ਉਹ ਆਪਣੇ ਬਚਨ ਤੋਂ ਮੁਕਰਨਾ ਨਹੀਂ ਸੀ ਚਾਹੁੰਦੀ। ਕਾਂ ਨੂੰ ਕਹਿੰਦੀ, “ਕਾਂਵਾਂ ਕਾਂਵਾਂ ਪਹਿਲਾਂ ਤੂੰ ਆਪਣਾ ਮੂੰਹ ਧੋ ਆ, ਫੇਰ ਆ ਕੇ ਖਾ ਲੀ। ਕਾਂ ਇੱਕ ਟੋਭੇ ਤੇ ਜਾ ਕੇ ਆਪਣੀ ਚੁੰਝ ਧੋ ਆਇਆ। ਆ ਕੇ ਚਿੜੀ ਨੂੰ ਕਹਿੰਦਾ, ਲਿਆ ਚਿੜੀਏ, ਮੈਂ ਆਪਣਾ ਮੂੰਹ ਧੋ ਲਿਐ, ਛੇਤੀ ਕਰ ਚਿੜੀ ਮੁੜ ਬੋਲੀ, “ਏਕਣ ਨੀ, ਪਹਿਲਾਂ ਤੂੰ ਘੁਮਾਰਾਂ ਦਿਓ ਇਕ ਠੀਕਰਾ ਲੈ ਕੇ ਆ, ਓਸ ਠੀਕਰੇ 'ਚ ਸਾਫ ਪਾਣੀ ਪਾ ਕੇ ਮੇਰੇ ਸਾਹਮਣੇ ਆਪਣੀ ਚੁੰਝ ਧੋ, ਨਹੀਂ ਮੈਂ ਨੀ ਮੰਨਦੀ। ਕੀ ਪਤਾ ਤੂੰ ਐਵੇਂ ਈ ਆਖਦਾ ਹੋਵੇਂ। ਕਾਂ ਚਿੜੀ ਕੋਲੋਂ ਉਡ ਕੇ ਘੁਮਾਰਾਂ ਦੇ ਘਰ ਆ ਕੇ ਬੋਲਿਆ : ਹੈ ਘੁਮਰੀਆ ਲੈਣਾ ਠੀਕਰੀਆ ਧੋਣੀ ਚੁੰਝਰੀਆ ਖਾਣੇ ਚਿੜੀ ਦੇ ਬੱਚੜੇ ਮੈਂ ਕਾਗ ਸੰਗਰੀਆ। ਘੁਮਾਰ ਬੋਲਿਆ, “ਕਾਂਵਾਂ ਗੱਲ ਅਸਲ ਵਿੱਚ ਇਹ ਐ, ਮੇਰੇ ਪਾਸ ਏਸ ਵੇਲੇ ਕੋਈ ਠੀਕਰਾ ਤਾਂ ਹੈਨੀ ਗਾ। ਤੂੰ ਮਿੱਟੀ ਲਿਆ ਦੇ ਮੈਂ ਹੁਣੇ ਬਣਾ ਦਿੰਨਾਂ।” ਕਾਂ ਘੁਮਾਰ ਪਾਸੋਂ ਉੱਡ ਕੇ ਮਿੱਟੀ ਪਾਸ ਆ ਕੇ ਆਖਣ ਲੱਗਾ : ਹੈ ਮਿਟਰੀਆ ਦੇਣੀ ਘੁਮਰੀਆ138