ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਂਦਰ ਕਹਿੰਦਾ, “ਚਲੋਂ ਆਪਾਂ ਤਿੰਨੇ ਚੱਲੀਏ।”

ਓਹ ਓਥੋਂ ਤਿੰਨੇ ਤੁਰ ਪਏ। ਘੁਮਾਰ ਪਿੱਪਲ ਉੱਤੇ ਚੜ੍ਹ ਗਿਆ। ਗਿੱਦੜ ਅਰ ਸ਼ੇਰ ਤਾਂ ਪਰੇ ਖੜਗੇ। ਫੇਰ ਬਾਂਦਰ ਆਇਆ। ਬਾਂਦਰ ਨੇ ਹੇਠਾਂ ਉੱਪਰ ਦੇਖਿਆ ਕਿਤੇ ਦਖਾਈ ਨਾ ਦਿੱਤਾ। ਉੱਪਰ ਚੜ੍ਹਕੇ ਦੇਖਿਆ ਘੁਮਾਰ ਇੱਕ ਟਾਹਣੇ ਤੇ ਬੈਠਾ ਸੀ। ਪਿੱਪਲ ਥੱਲੇ ਟੋਭਾ ਸੀ। ਦੋਨੋਂ ਲੜਨ ਲੱਗ ਪਏ। ਦੋਨੋਂ ਲੜਦੇ ਲੜਦੇ ਟੋਭੇ ਵਿੱਚ ਡਿੱਗ ਪਏ ਕਦੇ ਬਾਂਦਰ ਛਡਕੇ ਪਰੇ ਹੋ ਜਾਵੇ ਕਦੇ ਘੁਮਾਰ। ਫੇਰ ਬਾਂਦਰ ਛੁਟ ਕੇ ਭੱਜ ਗਿਆ।

ਉਹ ਸ਼ੇਰ ਤੇ ਗਿੱਦੜ ਕੋਲ ਚਲਿਆ ਗਿਆ ਜਾ ਕੇ ਕਹਿੰਦਾ, “ਉਹ ਕੰਨ ਪਟਾ ਕਾਹਨੂੰ ਐ ਉਹ ਤਾਂ ਘੋਤਮ ਲੈ।"

ਫੇਰ ਉਹ ਤਿੰਨੇ ਨੱਸ ਗਏ। ਘੁਮਾਰ ਆਪਣੇ ਘਰ ਨੂੰ ਮੁੜ ਆਇਆ।

144