ਸੁਖਦੇਵ ਮਾਦਪੁਰੀ ਪੰਜਾਬੀ ਦਾ ਇਕੋ ਇਕ ਸਾਹਿਤਕਾਰ ਹੈ ਜਿਸ ਨੇ ਪੰਜਾਬੀ ਸੱਭਿਆਚਾਰ ਦੇ ਮਿਟ ਰਹੇ ਨਕਸ਼ਾਂ ਨੂੰ ਸਾਂਭਣ ਦਾ ਚੇਤੰਨ ਤੇ ਸੁਚੱਜਾ ਉਪਰਾਲਾ ਕੀਤਾ ਹੈ। ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਪੱਖਾਂ ਤੇ ਉਸ ਦਾ ਕੀਤਾ ਕੰਮ ਆਪਣੇ ਆਪ ਇਕ ਪੂਰਨ ਸੰਸਥਾ ਦਾ ਕੰਮ ਪ੍ਰਤੀਤ ਹੁੰਦਾ ਹੈ। ਮੇਰਾ ਵਿਸ਼ਵਾਸ ਹੈ ਕਿ ਪੰਜਾਬੀ ਸੱਭਿਆਚਾਰ ਪ੍ਰਤੀ ਜਦੋਂ ਵੀ ਕਿਤੇ ਗੰਭੀਰ ਰੂਪ ਵਿੱਚ ਕੰਮ ਕੀਤਾ ਗਿਆ ਤਾਂ ਸੁਖਦੇਵ ਮਾਦਪੁਰੀ ਦੀਆਂ ਪੁਸਤਕਾਂ ਅਜਿਹੇ ਕੰਮ ਦਾ ਆਧਾਰ ਬਨਣਗੀਆਂ। - ਡਾ. ਐਸ.ਐਸ. ਦੁਸਾਂਝ ਪੰਜਾਬੀ ਲੋਕ ਸਾਹਿਤ ਤੇ ਸੱਭਿਆਚਾਰ ਤੇ ਕੰਮ ਕਰਨ ਵਾਲੀ ਪ੍ਰਤਿਸ਼ਠ ਬਾਣੀ ਦਾ ਉਹ ਇਕ ਅਜਿਹਾ ਰੁਕਨ ਹੈ ਜਿਸ ਨੇ ਲੋਕ-ਯਾਨ ਦੇ ਲੱਗਭਗ ਹਰੇਕ ਸਰੂਪ ਉੱਤੇ ਚੋਖਾ ਤੇ ਨਿੱਗਰ ਕੰਮ ਕੀਤਾ ਹੈ। ਉਸ ਦੀਆਂ ਖੋਜਾਂ ਪੰਜਾਬੀ ਸੱਭਿਆਚਾਰ ਦੇ ਗੰਭੀਰ ਖੋਜੀਆਂ ਲਈ ਮਿਆਰੀ ਮਸਾਲਾ ਪੇਸ਼ ਕਰਦੀਆਂ ਹਨ। ਲੋਕ ਸਾਹਿਤ ਵਿੱਚ ਕਿਸੇ ਕੌਮ ਜਾਂ ਖੇਤਰ ਦੇ ਅਜਿਹੇ ਤੱਥ ਸੁਭਾਵਿਕ ਹੀ ਨਿਰਮਤ ਹੋ ਜਾਂਦੇ ਹਨ ਜੋ ਹਰ ਵਿਗਿਆਨਕ ਜੰਤ੍ਰਿਕੀ ਉਤੇ ਪੂਰੇ ਉਤਰਦੇ ਹਨ। ਸੁਖਦੇਵ ਮਾਦਪੁਰੀ ਲੋਕ ਸਾਹਿਤ ਦੇ ਇਕਤ੍ਰੁੰਨ ਨੂੰ ਜੀਵਨ-ਲਕਸ਼ ਬਣਾਕੇ ਤੁਰਿਆ ਹੈ। ਡਾ: ਆਤਮ ਹਮਰਾਹੀ Madpuri's contribution is commendable. Rural traditions, beliefs and rituals songs, festivals, folk romanees and tales, children's games and rhymes which express the true culture of the people of this land, particularly of the Malwa region, constitute the vast subject of his investigations. The significance of his work lies in threading the scattered pieces of folk heritage. -Ashok Sharma The Tribune ਲਾਹੌਰ ਬੁੱਕ ਸ਼ਾਪ, ਲੁਧਿਆਣਾ। ISBN 81-7647-10720 Design & Printing by: artCave Printers, Ldh. Ph: 0161-2745167, 2750430.
ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/152
ਦਿੱਖ