ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਚਲਾਕ ਬਾਂਦਰ ਅਤੇ ਦਿਓ


ਇੱਕ ਬਾਂਦਰ ਬੜਾ ਚਲਾਕ ਸੀ। ਓਸ ਬਾਂਦਰ ਨੇ ਮੱਕੀ ਦੇ ਦਾਣੇ ਭੁਨਾਏ। ਇੱਕ ਰਾਹੀ ਘੋੜੀ ਤੇ ਚੜ੍ਹਿਆ ਜਾ ਰਿਹਾ ਸੀ। ਘੋੜੀ ਵਾਲੇ ਨੂੰ ਤੱਕ ਓਸ ਬਾਂਦਰ ਨੇ ਕਿਹਾ,
“ਮਾਮਾ, ਮਾਮਾ ਦਾਣੇ ਚੱਬ ਲੈ।
ਘੋੜੀ ਵਾਲੇ ਨਾਂਹ ਨੁੱਕਰ ਕੀਤੀ, “ਨਾ ਬਈ ਤੂੰ ਹੀ ਚੱਬ ਲੈ।”
“ਨਾ ਬਈ ਮਾਮਾ ਜਰੂਰ ਚੱਬ`, ' ਕਹਿੰਦੇ ਹੋਏ ਬਾਂਦਰ ਨੇ ਇੱਕ ਮੁੱਠੀ ਭਰੀ ਤੇ ਓਸ ਨੂੰ ਦੇ ਦਿੱਤੀ। ਜਦ ਘੋੜੀ ਵਾਲਾ ਦਾਣੇ ਚੱਬ ਚੁੱਕਿਆ ਤਾਂ ਬਾਂਦਰ ਬੋਲਿਆ, “ਮਾਮਾ ਮਾਮਾ ਘੋੜੀ ਤੇ ਚੜਾ ਲੈ।
“ਨਾ ਸਾਲਿਆ ਘੋੜੀ ਮਾਰਨੀ ਐਂ।”
“ਤਾਂ ਦੇ ਯਾਰ ਦੇ ਦਾਣੇ।
ਘੋੜੀ ਵਾਲਾ ਉਲਟਾ ਫਸ ਗਿਆ। ਦਾਣੇ ਚੱਬ ਚੁੱਕਿਆ ਸੀ ਕਿਥੋਂ ਦਿੰਦਾ ਫੇਰ ਦਾਣੇ। ਓਸ ਨੇ ਬਾਂਦਰ ਨੂੰ ਘੋੜੀ ਤੇ ਚੜ੍ਹਾ ਲਿਆ।
ਰਸਤੇ ਵਿੱਚ ਬਾਂਦਰ ਨੂੰ ਇੱਕ ਬੁੱਢਾ ਨਸੁਕੜੇ ਦੀਆਂ ਢਾਈਆਂ ਦੀਆਂ ਰੱਸੀਆਂ ਵੱਟਦਾ ਵਿਖਾਈ ਦਿੱਤਾ। ਉਸ ਨੂੰ ਫੇਰ ਇਲਤ ਸੁੱਝੀ। ਉਹ ਘੜੀ ਵਾਲੇ ਨੂੰ ਬੋਲਿਆ, “ਮਾਮਾ ਮਾਮਾ ਬੁੜ੍ਹੇ ਤੋਂ ਢਾਈਆਂ ਖੋਹ ਲਿਆਵਾਂ।”
“ਨਾ ਸਾਲਿਆ ਢਾਹੀਆਂ ਨਾਲ ਹੀ ਨੂੜ ਕੇ ਕੁੱਟੂਗਾ |‌‌‍”
“ਤਾਂ ਦੇ ਯਾਰ ਦੇ ਦਾਣੇ।
“ਚੰਗਾ ਜਾਹ ਫੇਰ ਖੋਹ ਲਿਆ,ਮੈਨੂੰ ਕੀ।" ਬਾਂਦਰ ਘੋੜੀ ਤੋਂ ਉਤਰਿਆ। ਮਲ੍ਕ ਦੇਣੇ ਪਿੱਛੋਂ ਦੀ ਹੋ ਬਾਂਦਰ ਨੇ ਬੁੜੇ ਨੂੰ ਕੇਸਾਂ ਤੋਂ ਫੜਿਆ, ਧੱਕਾ ਦਿੱਤਾ ਤੇ ਢਾਈਆਂ ਖੋਹ ਲਿਆਇਆ ਤੇ ਨੱਸ ਕੇ ਘੋੜੀ ਵਾਲੇ ਨਾਲ ਜਾ ਲਿਆ ਤੇ ਓਸ ਨੂੰ ਆਖਿਆ, “ਮਾਮਾ ਮਾਮਾ ਢਾਈਆਂ ਵੀ ਘੋੜੀ ਤੇ ਰਖਾ ਲੈ।”
“ਸਾਲਿਆ ਘੋੜੀ ਮਾਰਨੀ ਐਂ।
“ਤਾਂ ਦੇ ਯਾਰ ਦੇ ਦਾਣੇ
ਓਸ ਨੇ ਹਾਰ ਕੇ ਢਾਈਆਂ ਵੀ ਘੋੜੀ ਤੇ ਰੱਖ ਲਈਆਂ।

ਅਜੇ ਥੋੜ੍ਹਾ ਹੀ ਪੈਂਡਾ ਤੁਰੇ ਸੀ ਬਾਂਦਰ ਨੂੰ ਖੂਹ ਵਗਦਾ ਵੇਖ ਕੇ ਇਲਤ ਸੁੱਝੀ। ਘੋੜੀ ਵਾਲੇ ਨੂੰ ਕਹਿਣ ਲੱਗਾ।“ਮਾਮਾ ਮਾਮਾ ਹਲਟ ਦੀ ਚੱਕਲੀ ਤੇ ਪਾਰਸਾ ਕੱਢ ਲਿਆਵਾਂ।”
“ਬਸ ਵੀ ਕਰ ਹੁਣ। ਜੱਟ ਪਰੈਣੀਆਂ ਨਾਲ ਛਿਲੜੀ ਉਧੇੜ ਦਉਗਾ|
“ਤਾਂ ਦੇ ਯਾਰ ਦੇ ਦਾਣੇ |"

13