ਸਮੱਗਰੀ 'ਤੇ ਜਾਓ

ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਢੋਲ ਵੀ ਉੱਪਰ ਹੀ ਰੱਖ ਲਿਆ। ਚਲੋ ਚਾਲ ਚਲਦੇ ਗਏ। ਹਨੇਰਾ ਹੋਣ ਵਾਲਾ ਸੀ। ਉਹ ਇੱਕ ਪਿੰਡ ਵਿੱਚ ਗਏ। ਇੱਕ ਕੁੜੀ ਖੂਹ ਤੇ ਪਾਣੀ ਭਰ ਰਹੀ ਸੀ। ਪਿੰਡ ਵਿੱਚ ਸਵਾਏ ਉਸ ਕੁੜੀ ਤੋਂ ਕਿਸੇ ਹੋਰ ਜੀ ਦੇ ਨਾ ਹੋਣ ਦਾ ਕਾਰਨ ਪੁੱਛਿਆ, ਕੁੜੀ ਬੋਲੀ, "ਭਾਈ ਏਥੇ ਇੱਕ ਦਿਓ ਰਹਿੰਦੈ, ਉਸ ਨੇ ਹੀ ਸਾਰਾ ਪਿੰਡ ਮਾਰ ਕੇ ਉਜਾੜ ਦਿੱਤੈ। ਮੈਨੂੰ ਉਹ ਕੁਝ ਨੀ ਆਂਹਦਾ। ਤੁਸੀਂ ਕਿਸੇ ਹੋਰ ਪਿੰਡ ਚਲੇ ਜਾਵੋ ਨਹੀਂ ਉਸ ਨੇ ਥੋਨੂੰ ਨੀ ਛੱਡਣਾ।"
ਬਾਂਦਰ ਘੋੜੀ ਵਾਲੇ ਨੂੰ ਬੋਲਿਆ, "ਮਾਮਾ ਮਾਮਾ ਰਾਤ ਤਾਂ ਇੱਥੇ ਹੀ ਕੱਟਾਂਗੇ।"
"ਨਾ ਬਈ ਮੈਨੂੰ ਤਾਂ ਜਾਣ ਦੇ। ਤੂੰ ਹੀ ਰਹਿ ਏਥੇ ।"
"ਤਾਂ ਦੇ ਯਾਰ ਦੇ ਦਾਣੇ।"
ਫੇਰ ਓਹ ਏਥੇ ਹੀ ਰਹਿ ਪਏ। ਘੋੜੀ ਬੰਨ੍ਹ ਦਿੱਤੀ। ਬਾਕੀ ਦਾ ਸਮਾਨ ਲੈ ਕੇ ਉਹ ਦੋਨੋਂ ਦਿਓ ਵਾਲੇ ਕੋਠੇ ਦੀ ਛੱਤ ਤੇ ਜਾ ਚੜ੍ਹੇ।
ਹਨੇਰਾ ਹੋਏ ਤੇ ਦਿਓ ਘਰ ਆਇਆ। ਕੁੜੀ ਨੇ ਦਿਓ ਨੂੰ ਰੋਟੀ ਪਰੋਸੀ। ਜਦ ਦਿਓ ਰੋਟੀ ਖਾਣ ਲੱਗਾ ਤਾਂ ਬਾਂਦਰ ਨੇ ਘੋੜੀ ਵਾਲੇ ਨੂੰ ਕਿਹਾ,
"ਮਾਮਾ ਮਾਮਾ ਮੈਨੂੰ ਤਾਂ ਪਸ਼ਾਬ ਆਉਂਦੈ।"
"ਕਰ ਲੈ ਇੱਥੇ ਕਿਤੇ"
"ਮੈਂ ਤਾਂ ਮੋਘੇ ਥਾਣੀ ਕਰਨੈ।"
"ਸਾਲਿਆ ਦਿਓ ਨੂੰ ਪਤਾ ਲੱਗ ਜੂ।"
"ਤਾਂ ਦੇ ਯਾਰ ਦੇ ਦਾਣੇ।"
ਬਾਂਦਰ ਮੋਘੇ ਥਾਣੀ ਪਸ਼ਾਬ ਕਰਨ ਲੱਗ ਪਿਆ। ਦਿਓ ਦੀ ਥਾਲੀ ਵਿੱਚ ਪਸ਼ਾਬ ਦੇ ਛਿੱਟੇ ਪਏ ਤਾਂ ਬੋਲਿਆ, "ਆਹ ਕੀ ਐ।"
ਕੁੜੀ ਬੋਲੀ, "ਮੈਂ ਚਿੜੀਆਂ ਨੂੰ ਪੀਣ ਵਾਸਤੇ ਪਾਣੀ ਰਖ ਕੇ ਆਈ ਸੀ। ਉਹ ਡੁੱਲ੍ਹ ਗਿਆ ਹੋਊ।"
ਥੋੜ੍ਹੇ, ਚਿਰ ਮਗਰੋਂ ਬਾਂਦਰ ਫੇਰ ਕਹਿਣ ਲੱਗਾ, "ਮਾਮਾ, ਮਾਮਾ ਰੋਣੇ ਨੂੰ ਦਿਲ ਕਰਦੈ।"
"ਸਾਲਿਆ ਤੂੰ ਨੀ ਅੱਜ ਛੱਡਦਾ।"
" ਤਾਂ ਦੇ ਯਾਰ ਦੇ ਦਾਣੇ। "
"ਚੰਗਾ ਮਰਾ ਦੇ ਸਾਲਿਆ।"
ਬਾਂਦਰ ਰੋਣ ਲੱਗ ਪਿਆ। ਦਿਓ ਨੂੰ ਫੇਰ ਵੀ ਪਤਾ ਨਾ ਲੱਗਿਆ। ਬਾਂਦਰ ਫੇਰ ਕਹਿਣ ਲੱਗਾ, "ਮਾਮਾ ਮਾਮਾ ਢੋਲ ਵਜਾਉਣ ਨੂੰ ਚਿੱਤ ਕਰਦੈ।"
"ਸਾਲਿਆ ਬਸ ਕਰ, ਕਿਉਂ ਮੇਰੇ ਮਗਰ ਪਿਐਂ ।"
"ਤਾਂ ਦੇ ਯਾਰ ਦੇ ਦਾਣੇ।"
"ਜੀ ਆਈ ਕਰ, ਮੈਨੂੰ ਕੀ ਪੁਛਦੈਂ?"
ਬਾਂਦਰ ਨੇ ਢੋਲ ਚੁੱਕਿਆ ਤੇ ਢੋਲ ਵਜਾਉਣ ਲੱਗ ਪਿਆ। ਢੋਲ ਬਜਾਉਂਦਾ

15