ਇਹ ਸਫ਼ਾ ਪ੍ਰਮਾਣਿਤ ਹੈ
ਬਜਾਉਂਦਾ ਉਹ ਕੋਠੇ ਦੇ ਬਨੇਰੇ ਤੇ ਆ ਖੜ੍ਹਾ ਹੋਇਆ। ਦਿਓ ਅੰਦਰੋਂ ਨਿਕਲਿਆ ਤੇ ਕੜਕ ਕੇ ਬੋਲਿਆ, "ਤੂੰ ਕੌਣ ?"
"ਤੂੰ ਕੌਣ ?"
"ਮੈਂ ਦਿਓ ।"
"ਮੈਂ ਦਿਓ ਦਾ ਵੀ ਪਿਓ।"
"ਸੁੱਟ ਨਿਸ਼ਾਨੀ"
ਸਭ ਤੋਂ ਪਹਿਲਾਂ ਬਾਂਦਰ ਨੇ ਲੰਮੀਆਂ ਲੰਮੀਆਂ ਢਾਈਆਂ ਸੁੱਟੀਆਂ ਤੇ ਆਖਿਆ,
"ਦੇਖ ਮੇਰੇ ਕੇਸ।"
"ਹੋਰ ਸੁੱਟ"
ਬਾਂਦਰ ਨੇ ਫੇਰ ਢੋਲ ਸੁੱਟਿਆ ਜਿਹੜਾ ਓਸ ਨੇ ਬਾਜੇ ਵਾਲਿਆਂ ਪਾਸੋਂ ਖੋਹਿਆ ਸੀ,
"ਦੇਖ ਮੇਰੇ ਸਾਜ ?"
ਦਿਓ ਨੇ ਹੋਰ ਨਿਸ਼ਾਨੀ ਮੰਗੀ, "ਕੋਈ ਹੋਰ ਨਿਸ਼ਾਨੀ।"
ਚਕਲੀ ਤੇ ਪਾਰਸਾ ਸੁੱਟ ਕੇ ਬਾਂਦਰ ਨੇ ਆਖਿਆ, "ਵੇਖ ਮੇਰੇ ਦੰਦ ਤੇ ਜੀਭ।"
ਦਿਓ ਦੰਦ ਅਤੇ ਜੀਭ ਵੇਖ ਕੇ ਡਰ ਗਿਆ। ਉਹਦੇ ਬੋਲ ਥਿੜਕ ਪਏ। ਲੱਤਾਂ ਕੰਬਣ ਲੱਗ ਪਈਆਂ। ਓਹ ਫੇਰ ਬੋਲਿਆ, "ਕੋਈ ਹੋਰ ਨਿਸ਼ਾਨੀ।"
ਗਾੜ੍ਹੀ ਲੱਸੀ ਡੋਲ੍ਹਦਿਆਂ ਬਾਂਦਰ ਗਰਜਿਆ, "ਵੇਖ ਮੇਰਾ ਥੁੱਕ।"
ਥੁੱਕ ਵੇਖਦਿਆਂ ਸਾਰ ਹੀ ਦਿਓ ਮੂਹਰੇ ਮੂਹਰੇ ਨੱਸ ਪਿਆ।
ਓਸ ਦਿਨ ਤੋਂ ਉਹ ਮੁੜ ਕੇ ਨੀ ਆਇਆ। ਬਾਂਦਰ, ਕੁੜੀ ਤੇ ਘੋੜੀ ਵਾਲਾ ਹੁਣ ਉਸ ਪਿੰਡ ਵਿੱਚ ਬੜੇ ਖ਼ੁਸ਼-ਖ਼ੁਸ਼ ਰਹਿਣ ਲੱਗ ਪਏ।
ᐊ
16