ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਚਲਾਕ ਗੰਜਾ

ਇੱਕ ਸੀ ਗੰਜਾ ਇੱਕ ਸੀ ਉਹਦੀ ਮਾਂ। ਗੰਜਾ ਹਲ ਵਾਹਿਆ ਕਰੇ। ਉਹਦੀ ਮਾਂ ਪਿੰਡ ਵਿੱਚੋਂ ਰੋਟੀ ਮੰਗ ਕੇ ਲਿਆਇਆ ਕਰੇ। ਅੱਧੀ ਰੋਟੀ ਉਹ ਆਪ ਖਾ ਲਿਆ ਕਰੇ, ਅੱਧੀ ਗੰਜੇ ਨੂੰ ਘੱਲ ਦਿਆ ਕਰੇ। ਗੰਜਾ ਅੱਗੋਂ-ਅੱਧੀ ਆਪ ਖਾ ਲਿਆ ਕਰੇ ਤੇ ਖੰਨਾ ਕੌਂ ਨੂੰ ਖਲਾਇਆ ਕਰੇ। ਇੱਕ ਦਿਨ ਕੌਂ ਦੇ ਦਿਲ ਵਿੱਚ ਰਹਿਮ ਆਇਆ। ਰਾਣੀ

ਨ਼ਹੁੰਦੀ ਸੀ। ਉਹ ਉਹਦਾ ਨੌਂ ਲੱਖਾ ਹਾਰ ਚੁੱਕ ਲਿਆਇਆ ਤੇ ਗੰਜੇ ਦੇ ਦੌਲੇ ਵਿੱਚ ਲਪੇਟ ਦਿੱਤਾ।
ਗੰਜਾ ਘਰ ਨੂੰ ਆ ਗਿਆ। ਆ ਕੇ ਕਹਿੰਦਾ ਮਾਂ ਨੂੰ ਮੈਂ ਤਾਂ ਜਾਨਾਂ। ਉਹ ਚਲਿਆ ਗਿਆ। ਜਾ ਕੇ ਖਤੱਰੀ ਨੂੰ ਕਹਿੰਦਾ, “ਆਹ ਮੈਥੋਂ ਹਾਰ ਲੈ ਲੈ ਮੈਨੂੰ ਰੋਜ਼ ਖੰਡ ਘਿਓ ਖਲਾ ਦਿਆ ਕਰੋ।"
ਛੇ ਸੱਤ ਦਿਨ ਸ਼ੱਕਰ ਘਿਓ ਖਾਂਦਾ ਰਿਹਾ। ਇੱਕ ਦਿਨ ਖਤਰਾਣੀ ਨੇ ਮੁੱਖੀਆਂ ਮਾਰ ਕੇ ਥਾਲੀ ਵਿੱਚ ਸੁੱਟ ਦਿੱਤੀਆਂ।
ਗੰਜੇ ਨੇ ਪੁੱਛਿਆ, “ਇਹ ਕੀ ਪਾਇਆ ਹੋਇਐ?" ਖਤਰਾਣੀ ਕਹਿੰਦੀ, “ਇਹਦੇ ਵਿੱਚ ਤਾਂ ਕਾਲੀਆਂ ਮਿਰਚਾਂ ਪਾਈਆਂ ਹੋਈਆਂ ਨੇ।
ਗੰਜਾ ਕਹਿੰਦਾ, “ਮੈਂ ਨੀਂ ਖਾਣੀਆਂ ਜਾਂ ਹੋਰ ਲੈ ਕੇ ਆ।
ਉਹ ਅੰਦਰੋਂ ਹੋਰ ਲੈਣ ਚਲੀ ਗਈ। ਕੀਲੇ ਹਾਰ ਗਿਆ ਹੋਇਆ ਸੀ। ਗੰਜਾ ਹਾਰ ਲੈ ਕੇ ਭੱਜ ਗਿਆ। ਰਸਤੇ ਵਿੱਚ ਉਹਨੂੰ ਘੋੜੀ ਸਵਾਰ ਸਿੱਖ ਮਿਲਿਆ। ਗੰਜਾ ਸਿੱਖ ਨੂੰ ਬੋਲਿਆ, “ਆਹ ਮੈਥੋਂ ਹਾਰ ਲੈ ਲੈ ਤੇ ਦਾਹੜੀ ਦਾ ਕੱਲਾ ਕੱਲਾ ਵਾਲ ਪਟਾ ਲੈ।”
ਉਹ ਕਹਿੰਦਾ, “ਚੰਗਾ।"
ਜਦ ਗੰਜਾ ਦਾਹੜੀ ਦਾ ਕੱਲਾ-ਕੱਲਾ ਵਾਲ ਪੱਟੇ ਤਾਂ ਸਿੱਖ ਕਹੇ,'ਹਈਂ'! ਉਹ ਬੇਸੁਰਤ ਹੋ ਗਿਆ। ਗੰਜਾ ਆਪਣਾ ਹਾਰ ਲੈ ਕੇ ਘੋੜੀ ਤੇ ਚੜ੍ਹਕੇ ਆ ਗਿਆ।
ਰਸਤੇ ਵਿੱਚ ਇੱਕ ਬੁੜੀ ਆਪਣੀ ਧੀ ਨੂੰ ਲਈ ਆਉਂਦੀ ਸੀ। ਗੰਜਾ ਉਹਨੂੰ ਬੋਲਿਆ, “ਮਾਈ ਤੇਰੀ ਧੀ ਥੱਕ ਗਈ ਐ। ਇਹਨੂੰ ਮੇਰੀ ਘੋੜੀ ਤੇ ਬਠਾ ਦੇ।”
ਬੁੜੀ ਜਦ ਬਿਰਛਾਂ ਦੇ ਉਹਲੇ ਹੋਈ ਤਾਂ ਗੰਜੇ ਨੇ ਘੋੜੀ ਨੂੰ ਅੱਡੀ ਮਾਰੀ ਤੇ ਨਸਾ ਕੇ ਲੈ ਗਿਆ।
ਅੱਗੇ ਗੁੱਜਰੀ ਦੁੱਧ ਲਈ ਬੈਠੀ ਸੀ। ਉਸ ਨੂੰ ਕਹਿੰਦਾ, “ਮਾਈ ਇੱਕ ਦੁੱਧ ਦਾ ਛੰਨਾ ਦਈਂ ।”
ਗੁੱਜਰੀ ਨੇ ਇੱਕ ਛੰਨਾ ਗੰਜੇ ਨੂੰ ਪਲਾ ਦਿੱਤਾ ਤੇ ਇੱਕ ਕੁੜੀ ਨੂੰ। ਦੁਧ ਪੀਕੇ ਗੰਜਾ ਕਹਿੰਦਾ, “ਪਿੱਛੇ ਮੇਰੀ ਸੱਸ ਆਉਂਦੀ ਐ ਉਹਤੋਂ ਪੈਸੇ ਲੈ ਲਈ ।"

22