ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/28

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅਕਿਰਤਘਣ ਲੜਕਾ

ਇੱਕ ਬਜ਼ੀਰ ਤੇ ਇੱਕ ਰਾਜੇ ਦਾ ਮੁੰਡਾ ਤੁਰੇ ਜਾਂਦੇ ਸੀ। ਖਾਸੀ ਦੂਰ ਜਾ ਕੇ ਫੇਰ ਮੁੜ ਆਏ। ਰਸਤੇ ਵਿੱਚ ਜਦ ਉਹ ਕਿਸ਼ਤੀ ਪਾਰ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਤੀਮੀ ਮਿਲੀ। ਉਹਦੇ ਕੋਲ ਇੱਕ ਗੜਵਾ ਸੀ ਜੀਹਦੇ ਉਪਰ ਕੁਝ ਧਰਿਆ ਹੋਇਆ ਸੀ। ਉਹਨੇ ਸੁਆਹ ਦੀ ਮੁੱਠੀ ਉਧਰ ਨੂੰ ਵਗਾਹ ਦਿੱਤੀ ਜਿੱਧਰ ਉਹਦਾ ਪਿੰਡ ਸੀ। ਜਦ ਉਹਨੇ ਇੰਜ ਕੀਤਾ ਤਾਂ ਰਾਜੇ ਦੇ ਮੁੰਡੇ ਨੇ ਬਜ਼ੀਰ ਦੇ ਮੁੰਡੇ ਤੋਂ ਇਸ ਦਾ ਕਾਰਨ ਪੁੱਛਿਆ। ਬਜ਼ੀਰ ਦੇ ਮੁੰਡੇ ਨੇ ਦੱਸਿਆ “ਓਸ ਨੇ ਆਪਣੇ ਪਿੰਡ ਵੱਲ ਇਸ਼ਾਰਾ ਕੀਤੈ।” ਘਰ ਆ ਕੇ ਰਾਜੇ ਦੇ ਮੁੰਡੇ ਨੂੰ ਅਫਸੋਸ ਲੱਗ ਗਿਆ। ਉਹ ਹਰ ਵੇਲੇ ਕਹੀ ਜਾਵੇ, ਆਈ ਸੀ ਚਲੀ ਗਈ।
ਉਹਦੇ ਮਾਪਿਆਂ ਨੇ ਬਜ਼ੀਰ ਦੇ ਲੜਕੇ ਤੋਂ ਇਸ ਦਾ ਕਾਰਨ ਪੁੱਛਿਆ। ਉਹ ਫੇਰ ਉਸੇ ਪਿੰਡ ਵਿੱਚ ਚਲੇ ਗਏ। ਉਥੇ ਕੁੜੀ ਨੇ ਉਹਨੂੰ ਇੱਕ ਸੰਗਤਰਾ ਵਖਾਇਆ। ਰਾਜੇ ਦੇ ਲੜਕੇ ਨੇ ਬਜ਼ੀਰ ਦੇ ਲੜਕੇ ਤੋਂ ਇਸ ਦਾ ਕਾਰਨ ਪੁੱਛਿਆ। ਬਜ਼ੀਰ ਦੇ ਲੜਕੇ ਨੇ ਦੱਸਿਆ, “ਕਹਿੰਦੀ ਐ ਬਈ ਤੂੰ ਸੰਗਤਰਿਆਂ ਦੇ ਬਾਗ ਵਿੱਚ ਆ ਜਾਈਂ।"
ਉਹ ਉੱਥੇ ਗਏ ਪਰ ਉਹ ਉਥੇ ਨਾ ਆਈ। ਦੂਜੇ ਦਿਨ ਉਸ ਨੇ ਫੇਰ ਸੰਗਤਰਾ ਦਖਾਇਆ ਫੇਰ ਉਹ ਉਹਨਾਂ ਨੂੰ ਮਿਲ ਪਈ ਤੇ ਉਹ ਉਹਨੂੰ ਆਪਣੇ ਨਾਲ ਲੈ ਆਏ। ਰਾਹ ਵਿੱਚ ਉਹਨਾਂ ਨੂੰ ਰਾਤ ਪੈ ਗਈ ਤੇ ਉਹ ਇੱਕ ਬੋਹੜ ਥੱਲੇ ਬਹਿ ਗਏ। ਰਾਜੇ ਦਾ ਲੜਕਾ ਤੇ ਲੜਕੀ ਸੌਂ ਗਏ। ਬਜ਼ੀਰ ਦਾ ਲੜਕਾ ਜਾਗਦਾ ਰਿਹਾ। ਜਦ ਅੱਧੀ ਰਾਤ ਹੋ ਗਈ ਤਾਂ ਬੋਹੜ ਉਤੋਂ ਦੋ ਜਾਨਵਰ ਚਕਵਾ ਤੇ ਚਕਵੀ ਬੋਲੇ। ਉਹ ਕਹਿੰਦੇ, “ਬਾਰਾਂ ਬਜੇ ਏਸ ਦਰੱਖਤ ਨੇ ਟੁੱਟ ਜਾਣੈ ਜਿਹੜਾ ਏਸ ਵੇਲੇ ਸੁਣ ਰਿਹੈ ਏਥੋਂ ਇੱਕ ਦਮ ਪਰੇ ਹੋ ਜਾਵੇ।
ਬਜ਼ੀਰ ਦੇ ਲੜਕੇ ਨੇ ਉਹਨਾਂ ਦੋਵਾਂ ਨੂੰ ਉਠਾ ਲਿਆ। ਉਠਦੇ ਸਾਰ ਹੀ ਦਰੱਖਤ ਟੁੱਟ ਗਿਆ। ਰਾਜੇ ਦਾ ਲੜਕਾ ਬੜਾ ਹੈਰਾਨ ਹੋਇਆ। ਪਹਿਲਾਂ ਚਕਵਾ-ਚਕਵੀ ਇਹ ਵੀ ਗੱਲਾਂ ਕਰਦੇ ਸੀ ਬਈ ਅੱਧੀ ਰਾਤ ਤੋਂ ਮਗਰੋਂ ਨਦੀ ਚੜ ਜਾਉਗੀ। ਜਦ ਉਹ ਨਦੀ ਪਾਰ ਕਰ ਗਏ ਤਾਂ ਨਦੀ ਚੜ ਗਈ। | ਉਹ ਆਪਣੇ ਘਰ ਆ ਗਏ। ਰਾਜੇ ਦਾ ਲੜਕਾ ਤੇ ਲੜਕੀ ਕਮਰੇ ਵਿੱਚ ਪਏ ਸੀ ਕਿ ਐਨੇ ਨੂੰ ਇੱਕ ਸਰਾਲ ਉਹਨਾਂ ਦਾ ਸਾਹ ਪੀਣ ਆ ਗੀ।ਬਜ਼ੀਰ ਦੇ ਲੜਕੇ ਨੇ ਸਰਾਲ ਵੱਢ ਦਿੱਤੀ। ਰਾਜੇ ਦੇ ਲੜਕੇ ਨੂੰ ਇਸ ਗੱਲ ਦਾ ਪਤਾ ਨਾ ਸੀ-ਉਹ ਬਜ਼ਾਰ ਦੇ ਲੜਕੇ ਦੇ ਕਮਰੇ ਵਿੱਚ ਆਉਣ ਤੇ ਗੁੱਸੇ ਹੋ ਗਿਆ ਤੇ ਇਸ ਤਰ੍ਹਾਂ ਉਹਨਾਂ ਦੀ ਆਪਸ ਵਿੱਚ ਅਣਬਣ ਹੋ ਗਈ। ਫੇਰ ਬਜ਼ੀਰ ਦੇ ਲੜਕੇ ਨੇ ਰਾਜੇ ਦੇ ਅਕਿਰਤਘਣ ਲੜਕੇ ਦਾ ਸਦਾ ਲਈ ਸਾਥ ਛੱਡ ਦਿੱਤਾ।

24