ਤੇਲੀ ਨੇ ਉਹਦਾ ਕਹਿਣਾ ਮੰਨ ਲਿਆ। ਦਿਨ ਬੀਤਣ ਲੱਗੇ।
ਉਸ ਸ਼ਹਿਰ ਵਿੱਚ ਰਾਜੇ ਦੀ ਲੜਕੀ ਵਿਆਹ ਨਹੀਂ ਸੀ ਕਰਾਉਂਦੀ। ਕਹਿੰਦੀ, “ਮੈਂ ਤਾਂ ਇਸੇ ਸ਼ਹਿਰ ਵਿੱਚ ਇੱਕ ਬੰਦਾ ਰਹਿੰਦੈ ਉਸ ਨਾਲ ਵਿਆਹ ਕਰਵਾਉਂਗੀ।
ਰਾਜੇ ਨੇ ਸ਼ਹਿਰ ਦੇ ਸਾਰੇ ਬੰਦੇ ਦਖਾ ਦਿੱਤੇ ਪਰ ਉਹਨੂੰ ਕੋਈ ਆਦਮੀ ਪਸੰਦ ਨਾਂ ਆਇਆ। ਫੇਰ ਕਹਿਣ ਲੱਗੇ ਤੇਲੀ ਦੇ ਘਰ ਇੱਕ ਪਿੰਗਲਾ ਪਿਐ ਓਸ ਨੂੰ ਨਹੀਂ ਦਖਾਇਆ ਓਸ ਨੂੰ ਦਖਾ ਦਿੰਦੇ ਆਂ। ਜਦ ਲੱਗੇ ਦਖਾਉਣ-ਰਾਜੇ ਦੀ ਬੇਟੀ ਨੇ ਹਾਰ ਉਸ ਦੇ ਗਲ ਵਿੱਚ ਸੁੱਟ ਦਿੱਤਾ।
ਬਾਪ ਦੇ ਗਸ਼ੀ ਪੈ ਗੀ। “ਮੈਂ ਐਡਾ ਰਾਜਾ ! ਕੀ ਕੀਤਾ ਮੇਰੀ ਧੀ ਨੇ। ਉਹ ਕਹਿੰਦੀ, “ਤੁਸੀਂ ਇਸ ਤਰ੍ਹਾਂ ਨਾ ਕਹੋ। ਮੈਨੂੰ ਵਖਰੇ ਦੋ ਖਣ ਦੇ ਦੇ। ਉਹਨਾਂ ਨੇ ਉਸ ਨੂੰ ਇੱਕ ਵੱਖਰਾ ਮਕਾਨ ਦੇ ਦਿੱਤਾ।
ਐਨੇ ਨੂੰ ਕੁੜੀ ਦੇ ਬਾਪ ਦੇ ਦਰਬਾਰ ਵਿੱਚ ਕਰਮ ਦਾ, ਧਰਮ ਦਾ, ਮਾਇਆ ਤੇ ਹੋਣੀ ਦਾ ਝਗੜਾ ਪੇਸ਼ ਹੋਇਆ। ਉਹਨੂੰ ਸਮਝ ਨਾ ਪਵੇ ਇਹ ਝਗੜਾ ਕਿਵੇਂ ਨਬੇੜੇ।
ਪਿੰਗਲਾ ਆਪਣੀ ਵਹੁਟੀ ਨੂੰ ਕਹਿੰਦਾ, “ਏਸ ਝਗੜੇ ਨੂੰ ਕੋਈ ਨਬੇੜ ਨਹੀਂ ਸਕਦਾ। ਆਪਣੇ ਬਾਪ ਨੂੰ ਕਹਿ ਬਈ ਪਿੰਗਲਾ ਏਸ ਨੂੰ ਨਜਿੱਠੂਗਾ?
ਰਾਜੇ ਨੇ ਆਪਣਾ ਜਮਾਈ ਸੱਦ ਲਿਆ। ਉਹਨੂੰ ਗੱਦੀ ਤੇ ਬਠਾਲ ਦਿੱਤਾ ਆਪ ਰਾਜਾ ਭੁੰਜੇ ਉਤਰ ਆਇਆ।
ਪਿੰਗਲੇ ਨੇ ਪਹਿਲਾਂ ਮਾਇਆ ਸੱਦੀ। ਮਾਇਆ ਕਹਿੰਦੀ, “ਮੈਂ ਸਭ ਤੇ ਬੜੀ ਆਂ।”
ਪਿੰਗਲਾ ਕਹਿੰਦਾ, “ਜੇ ਤੂੰ ਸਭ ਤੋਂ ਬੜੀ ਸੀ ਤਾਂ ਕਿਉਂ ਨਾ ਹਿੱਲੀ ਜਦੋਂ ਮੈਂ ਧਰਮ ਦੇ ਥਾਂ ਤੇ ਲਾਉਣ ਗਿਆ ਸੀ।
ਫੇਰ ਧਰਮ ਸੱਦਿਆ।
ਧਰਮ ਕਹਿੰਦਾ, ਮੈਂ ਸਭ ਤੋਂ ਬੜਾਂ।”
ਪਿੰਗਲਾ ਬੋਲਿਆ, “ਜੇ ਤੂੰ ਸਭ ਤੋਂ ਬੜਾ ਸੀ ਤਾਂ ਤੂੰ ਓਦੋਂ ਕਿੱਥੇ ਸੀ ਜਦ ਮੈਂ ਮਾਇਆ ਨੂੰ ਲੜਕੀ ਦੇ ਵਿਆਹ ਤੇ ਪੁੰਨ ਦੀ ਥਾਂ ਲਾਉਣ ਗਿਆ ਸੀ।
ਕਰਮ ਕਹਿੰਦਾ, “ਮੈਂ ਬੜਾਂ, ਇਹ ਸਭ ਝੂਠੇ ਨੇ।”
ਪਿੰਗਲਾ ਕੜਕ ਕੇ ਬੋਲਿਆ, “ਓਏ ਜੇ ਤੂੰ ਬੜਾ ਹੁੰਦਾ ਤਾਂ ਚੋਰ ਕਿਉਂ ਮੇਰੇ ਨੈਣ ਰੈਣ ਵੱਢਦੇ।
ਹੋਣੀ ਕਹਿੰਦੀ, “ਸਭ ਝੂਠੇ ਨੇ, ਮੈਂ ਸੱਚੀ ਆਂ।
“ਜੇ ਤੂੰ ਸਭ ਤੋਂ ਸੱਚੀ ਏਂ ਤਾਂ ਤੂੰ ਮੇਰੇ ਨੈਣ-ਪਰੈਣ ਲਾ ਦੇ।
ਹੋਣੀ ਨੇ ਇੱਕ ਦਮ ਉਹਦੇ ਨੈਣ-ਪਰਾਣ ਲਾ ਦਿੱਤੇ ਤੇ ਉਹ ਨੌ ਬਰ ਨੌਂ ਹੋ ਗਿਆ।
ਰਾਜੇ ਨੇ ਆਪਣਾ ਰਾਜ ਜਮਾਈ ਨੂੰ ਦੇ ਦਿੱਤਾ ਤੇ ਓਹ ਰੰਗੀ ਵਸਣ ਲੱਗੇ।
ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/30
ਇਹ ਸਫ਼ਾ ਪ੍ਰਮਾਣਿਤ ਹੈ
26