ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/33

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਈਰਖਾ ਦਾ ਫਲ


ਇੱਕ ਸੀ ਬਾਹਮਣ। ਓਹਦੀ ਤੀਵੀਂ ਉਸ ਨੂੰ ਕਹਿੰਦੀ, “ਤੂੰ ਕੋਈ ਕੰਮਕਾਰ ਕਰਿਆ ਕਰ।
ਉਹ ਫੇਰ ਇੱਕ ਰਾਜੇ ਦੀ ਕਚਹਿਰੀ ਗਿਆ। ਰਾਜਾ ਕਹਿੰਦਾ, “ਤੂੰ ਕਿਸ ਕੰਮ ਆਇਐਂ?”
ਉਹ ਕਹਿੰਦਾ, “ਮੈਂ ਨੌਕਰੀ ਕਰਨੀ ਚਾਹੁੰਦਾ।
ਰਾਜੇ ਨੇ ਉਹਨੂੰ ਆਪਣੇ ਮੰਜੇ ਦਾ ਪਹਿਰਦੇਰ ਰੱਖ ਲਿਆ। ਤਨਖਾਹ 25 ਰੁਪਏ ਮਹੀਨਾ ਬੰਨ੍ਹ ਦਿੱਤੀ।
ਇੱਕ ਦਿਨ ਰਾਤ ਸਮੇਂ ਰੋਹੀ ਵਿੱਚ ਕੂਕਾਂ ਪੈ ਰਹੀਆਂ ਸੀ। ਰਾਜੇ ਨੇ ਸਾਰੇ ਨੌਕਰਾਂ ਨੂੰ ਕਿਹਾ, “ਤੁਸੀਂ ਇਹਨਾਂ ਕੂਕਾਂ ਦਾ ਪਤਾ ਲੈ ਕੇ ਆਓ।
ਉਹ ਕਹਿੰਦੇ, “ਜੀਹਨੂੰ ਤੂੰ 25 ਰੁਪਏ ਦਿਨੈ ਉਸ ਨੂੰ ਘੱਲ ਅਸੀਂ ਤਾਂ ਪੰਦਰਾਂ-ਪੰਦਰਾਂ ਰੁਪਏ ਈ ਲੈਨੇ ਆਂ।”
‘ਜਾ ਭੇਲੜੀਆ ਇਸ ਦਾ ਪਤਾ ਲੈ ਕੇ ਆ। ਰਾਜੇ ਨੇ ਬਾਹਮਣ ਨੂੰ ਆਖਿਆ। ਉਹ ਤੁਰ ਪਿਆ। ਗਹਾਂ ਰੋਹੀ ਵਿੱਚ ਪਿੱਪਲ ਉੱਤੇ ਮੁਰਦਾ ਲਟਕਦਾ ਸੀ । ਥੱਲੇ ਦਿਓਣੀ ਸੀ ਉਸ ਦਾ ਮੁਰਦੇ ਕੋਲ ਹੱਥ ਨਹੀਂ ਸੀ ਜਾਂਦਾ। ਉਹ ਕੂਕਾਂ ਮਾਰਦੀ ਸੀ ਖਾਣ ਵਾਸਤੇ। ਬਾਹਮਣ ਜਾ ਕੇ ਕਹਿੰਦਾ, “ਭਾਗਮਾਨੇ ਤੂੰ ਰੋਂਦੀ ਕਿਉਂ ਐਂ?'
ਉਹ ਕਹਿੰਦੀ, “ਇਹ ਮੇਰਾ ਪਤੀ ਐ, ਮੈਂ ਇਸ ਦਾ ਮੂੰਹ ਦੇਖਣਾ ਚਾਹੁੰਦੀ ਆਂ।”
ਬਾਹਮਣ ਕਹਿੰਦਾ, “ਤੂੰ ਮੇਰੇ ਉੱਤੇ ਚੜ੍ਹ ਜਾ।
ਉਹ ਉਹਦੇ ਉੱਤੇ ਚੜ੍ਹ ਗਈ। ਜਦ ਬਾਹਮਣ ਨੂੰ ਖਾਣ ਲੱਗੀ ਤਾਂ ਉਸ ਨੇ ਉਸ ਨੂੰ ਥੱਲੇ ਵਗਾਹ ਮਾਰਿਆ ਤੇ ਕਿਰਪਾਨ ਨਾਲ ਘੱਗਰੀ ਦਾ ਪੱਲੂ ਵੱਢ ਲਿਆ। ਦਿਓਣੀ ਬੋਲੀ, “ਚੰਗਾ ਜਮਾਈਆ ਤੇਰਾ ਬਦਲਾ ਲਊ ।" ਫੇਰ ਉਹ ਰਾਜੇ ਕੋਲ ਮੁੜ ਆਇਆ। ਰਾਜੇ ਨੂੰ ਇਸ ਨੇ ਸਾਰੀ ਗੱਲ ਦੱਸੀ। ਉਸ ਨੇ ਉਸ ਦਿਓਣੀ ਦਾ ਪੱਲਾ ਵੀ ਵਖਾਇਆ। ਰਾਜੇ ਨੇ ਉਹ ਕੱਪੜਾ ਰਾਣੀਆਂ ਨੂੰ ਦੇ ਦਿੱਤਾ। ਰਾਣੀਆਂ ਨੇ ਪਟਰਾਣੀ ਨੂੰ ਦੇ ਦਿੱਤਾ। ਪਟਰਾਣੀ ਨੇ ਉਸ ਦੀ ਇੱਕ ਜਾਕਟ ਸਮਾਂ ਲਈ। ਜਾਕਟ ਪਾ ਕੇ ਪਟਰਾਣੀ ਰਾਣੀਆਂ ਤੋਂ ਪੁੱਛਣ ਲੱਗੀ, “ਇਹ ਮੇਰੇ ਸੋਹਣੀ ਵੀ ਲੱਗਦੀ ਐ।
ਉਹ ਕਹਿੰਦੀਆਂ, “ਨਹੀਂ, ਜੇ ਤੇਰੇ ਸਾਰਾ ਸੂਟ ਈ ਏਸ ਕਪੜੇ ਦਾ ਪਾਇਆ ਹੋਵੇ ਤਾਂ ਚੰਗੀ ਲੱਗੇ।

29