ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਆਉਂਦੇ ਰਾਜੇ ਨੂੰ ਉਹ ਖਣਪੱਟੀ ਲੈ ਕੇ ਪੈ ਗਈ। ਰਾਜਾ ਕਹਿੰਦਾ, “,ਰੁਠਿਆ ਮਨਾਈਏ ਨਾ, ਪਾਟਿਆ ਸੀਵੀਏਂ ਨਾ, ਰਾਣੀ ਇਹ ਕੀ ਗੱਲ ਬਣੀ।
ਉਹ ਕਹਿੰਦੀ, “ਜੇ ਤੂੰ ਏਸ ਕਪੜੇ ਨਾਲ ਦਾ ਕਪੜਾ ਲਿਆ ਕੇ ਦੇਵੇਂ ਤਾਂ ਜਿਉਂਨੀ ਆਂ।
ਰਾਜੇ ਨੇ ਬਾਹਮਣ ਨੂੰ ਕਪੜਾ ਲੈਣ ਲਈ ਘੱਲ ਦਿੱਤਾ। ਉਹ ਤੁਰ ਪਿਆ। ਤੁਰੇ ਜਾਂਦੇ ਨੂੰ ਇੱਕ ਥਾਂ ਰਾਤ ਪੈ ਗਈ। ਜਿੱਥੇ ਰਾਤ ਪਈ ਉੱਥੇ ਇੱਕ ਸ਼ਾਹੂਕਾਰ ਦਾ ਲੜਕਾ ਮਰ ਗਿਆ ਸੀ। ਉਹ ਲਈ ਆਉਂਦੇ ਸੀ। ਉਹਨਾਂ ਚਿਖਾ ਚਿਣਕੇ ਉੱਤੇ ਪਾ ਦਿੱਤਾ। ਹਿੰਦੂ ਧਰਮ ਅਨੁਸਾਰ ਦਿਨ ਛਿਪੇ ਮਗਰੋਂ ਦਾਗ ਨਹੀਂ ਲਾਇਆ ਜਾਂਦਾ। ਜਦ ਪਹਿਰ ਰਾਤ ਗਈ ਤਾਂ ਉੱਥੇ ਇੱਕ ਦਿਓ ਆਇਆ। ਜਦ ਉਹਨੇ ਮੁਰਦਾ ਪਿਆ ਦੇਖਿਆ ਉਹਨੂੰ ਬੜੀ ਖ਼ਸ਼ੀ ਹੋਈ। ਉਹਨੇ ਉਹਨੂੰ ਵਿੱਚੋਂ ਕੱਢ ਲਿਆ ਤੇ ਮੁੜ ਜਿਉਂਦਾ ਕਰ ਲਿਆ। ਜਿਉਂਦਾ ਕਰਕੇ ਉਹ ਉਹਦੇ ਨਾਲ ਸਾਰ ਪਾਸਾ ਖੇਡਣ ਲੱਗ ਪਿਆ। ਜਦ ਤੜਕਾ ਹੋਇਆ ਦਿਓ ਜਾਣ ਲੱਗਿਆ। ਮੁੰਡਾ ਉਸ ਫੇਰ ਮਾਰ ਦਿੱਤਾ ਜਦ ਉਹ ਮਾਰ ਕੇ ਖਾਣ ਲੱਗਾ ਤਾਂ ਬਾਹਮਣ ਨੇ ਭੱਜ ਕੇ ਦਿਓ ਤੇ ਤਲਵਾਰ ਦਾ ਵਾਰ ਕੀਤਾ ਤੇ ਉਹਦੀ ਧੋਤੀ ਦਾ ਪੱਲਾ ਵੱਢ ਲਿਆ। ਦਿਓ ਆਪਣੀਆਂ ਦੋ ਚੀਜ਼ਾਂ ਉਥੇ ਭੁੱਲ ਗਿਆ ਇੱਕ ਟਮ ਟਮ ਤੇ ਦੂਜੀ ਅਮੀਜਲ ਦਾ ਡੱਬਾ। ਉਹਨੇ ਟਮ ਟਮ ਬਜਾਈ। ਟਮ ਟਮ ਬਜਾ ਕੇ ਮੁੰਡੇ ਤੇ ਅਮੀਜਲ ਦਾ ਛਿੱਟਾ ਦਿੱਤਾ। ਮੁੰਡਾ ਜਿਉਂਦਾ ਹੋ ਗਿਆ। ਉਧਰੋਂ ਸੂਰਜ ਦੀਆਂ ਕਿਰਨਾਂ ਨੇ ਧਰਤੀ ਨੂੰ ਗਰਮਾਇਆ। ਓਧਰ ਮੁੰਡਾ ਤੇ ਬਾਹਮਣ ਜਾ ਰਹੇ ਸੀ ਤੇ ਦੂਜੇ ਪਾਸੇ ਮੁੰਡੇ ਦੇ ਘਰ ਵਾਲੇ ਉਸ ਨੂੰ ਫੂਕਣ ਲਈ ਆ ਰਹੇ ਸੀ। ਮੁੰਡੇ ਨੂੰ ਉਹ ਬੁਲਾਉਣ ਲੱਗੇ। ਮੁੰਡਾ ਬੋਲੇ ਨਾ। ਉਹ

ਤੂੰ ਬੋਲਦਾ ਕਿਉਂ ਨੀਂ।
ਉਹ ਕਹਿੰਦਾ, “ਜਿਹੜਾ ਮੇਰੇ ਮਗਰ ਆਉਂਦੈ ਉਹੀ ਮੇਰੀ ਮਾਂ ਤੇ ਉਹੀ ਮੇਰਾ ਪਿਓ ਏ। ਇਹਦੀ ਆਗਿਆ ਲੈ ਲਵੇ ਤਾਂ ਥੋਡੇ ਨਾਲ ਬੋਲੂੰਗਾ
ਮੁੰਡੇ ਨੇ ਸਾਰੀ ਗੱਲ ਦੱਸੀ। ਉਹਦਾ ਬਾਪ ਬਾਹਮਣ ਨੂੰ ਕਹਿੰਦਾ, “ਦੱਸੋ ਮੈਂ ਤੁਹਾਨੂੰ ਕੀ ਇਨਾਮ ਦੇਮਾਂ।” ਫੋਰ ਸ਼ਾਹੂਕਾਰ ਨੂੰ ਕਹਿੰਦਾ, “ਏਸ ਨੂੰ ਆਪਣੀ ਲੜਕੀ ਦਾ ਡੋਲਾ ਦੇ ਦੇ। ਉਸ ਨੇ ਆਪਣੀ ਲੜਕੀ ਦਾ ਡੋਲਾ ਦੇ ਦਿੱਤਾ।
ਕਈ ਦਿਨਾਂ ਮਗਰੋਂ ਬਾਹਮਣ ਕਹਿੰਦਾ, “ਮੇਰਾ ਕੰਮ ਨੀ ਹੋਇਆ ਮੈਂ ਜਾਣੈ।”
ਬਾਹਮਣ ਤੁਰ ਪਿਆ। ਤੁਰਦੇ ਤੁਰਦੇ ਰੋਹੀ ਵਿੱਚ ਉਹਨੂੰ ਇੱਕ ਕੱਚ ਦਾ ਮਕਾਨ ਦਖਾਈ ਦਿੱਤਾ। ਉਹਨੇ ਉਸ ਦੇ ਆਲੇ-ਦੁਆਲੇ ਫਿਰ ਕੇ ਦੋਖਿਆ। ਉਹਨੂੰ ਇਕ ਤੇੜ ਨਜ਼ਰ ਆਈ। ਉਹਨੇ ਤਲਵਾਰ ਨਾਲ ਟਾਕੀ ਖੋਹਲ ਲਈ। ਅੰਦਰ ਚਲਿਆ ਗਿਆ। ਅੰਦਰ ਜਾ ਕੇ ਕੀ ਦੇਖਦੈ ਤਾਂ ਇੱਕ ਲੜਕੀ ਬੈਠੀ ਐ।ਉਹ ਪਹਿਲਾਂ ਹੱਸ ਪੀ ਤੇ ਫੇਰ ਰੋ ਪੀ। ਬਾਹਮਣ ਪੁਛਦੈ, “ਤੂੰ ਪਹਿਲਾਂ ਹੱਸੀ, ਫੇਰ ਰੋਈ। ਕਾਰਨ ਕੀ?
ਕਹਿੰਦੀ, “ਹੱਸੀ ਤਾਂ ਮੈਂ ਏਕਣ ਆਂ ਬਈ ਮੈਂ ਅੱਜ ਤਾਈਂ ਆਦਮੀ ਨੀ ਦੇਖਿਆ ਰੋਈ ਮੈਂ ਤਾਂ ਆਂ ਕਿ ਮੇਰਾ ਪਿਓ ਦਿਓ ਐ।ਉਹਨੇ ਆ ਕੇ ਤੈਨੂੰ ਖਾ ਲੈਣੈ।
ਉਹ ਕਹਿੰਦਾ, “ਹੁਣ ਤਾਂ ਮੈਂ ਤੇਰੇ ਰੱਖਣ ਦਾ। ਉਹ ਕੁੜੀ ਇਲਮਦਾਰ ਸੀ। ਕੁੜੀ ਨੇ ਉਸ ਨੂੰ ਮੱਖੀ ਬਣਾ ਕੇ ਕੌਲੇ ਨਾਲ ਲਾ ਲਿਆ।

30