ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਹਿਨਦਾ, ਸੈਲ ਕਰਦਾ। ਸਾਲ ਹੋਣ ਵਿੱਚ ਦੋ ਮਹੀਨੇ ਰਹਿ ਗਏ। ਦਿਓ ਦੀ ਲੜਕੀ ਉਹਨੂੰ ਨਲਾਉਣ ਲੱਗੀ ਕਹਿੰਦੀ, “ਤੂੰ ਐਨਾ ਮਾੜਾ ਕਿਉਂ ਹੋ ਗਿਆ?"
ਉਹ ਕਹਿੰਦਾ, “ਮੈਂ ਰਾਜੇ ਨੂੰ ਅਣਮਿਧ ਮੋਤੀ ਦੇਣੇ ਨੇ। ਕਹਿੰਦੀ, “ਤੂੰ ਫਿਕਰ ਨਾ ਕਰ।
ਜਿੱਦਣ ਦੇਣੇ ਹੋਏ ਰਾਜੇ ਨੂੰ ਘਰ ਸੱਦ ਨੀਂ।"
ਫਿਰ ਉਸ ਨੇ ਥਾਉਂ ਲਿੱਪਿਆ, ਟੋਕਰੇ ਨੂੰ ਧੂਫ ਦਿੱਤੀ-ਫੇਰ ਟੋਕਰੇ ਨੂੰ ਧਰਤੀ ਤੇ ਮਾਰਿਆ-ਥਲੇ ਅਣਮਿਧ ਮੋਤੀਆਂ ਦੇ ਢੇਰ ਲੱਗ ਗਏ। ਬਾਹਮਣ ਰਾਜੇ ਨੂੰ ਸੱਦ ਲਿਆਇਆ। ਰਾਜੇ ਨੇ ਥੋੜੇ ਜਿਹੇ ਢੋਏ ਤੇ ਕਹਿੰਦਾ,ਬੱਸ।”
ਰਾਜੇ ਨੇ ਬਾਹਮਣ ਦੀ ਤਨਖਾਹ ਪੰਜ ਸੌ ਰੁਪਏ ਮਹੀਨਾ ਕਰ ਦਿੱਤੀ। ਬਜ਼ੀਰ ਅਰ ਨਾਈ ਕਹਿੰਦੇ, “ਇਹ ਨੀ ਮਰਦਾ।"
ਬਜ਼ੀਰ ਅਰ ਨਾਈ ਰਾਜੇ ਨੂੰ ਕਹਿੰਦੇ, “ਇਹ ਤੋਂ ਆਪਣੇ ਮਾਂ-ਪਿਓ ਦੀ ਖ਼ਬਰ ਸਾਰ ਮੰਗਾਓ।"
ਰਾਜੇ ਨੇ ਬਾਹਮਣ ਨੂੰ ਕਿਹਾ।
ਜਿਹੜੀਆਂ ਕੁੜੀਆਂ ਬਾਹਮਣ ਵਿਆਹ ਕੇ ਲਿਆਇਆ ਸੀ ਉਹਨਾਂ ਨੂੰ ਜਾ ਕੇ ਕਹਿੰਦਾ, “ਹੁਣ ਤਾਂ ਥੋਡਾ ਤੇ ਮੇਰਾ ਮੇਲ ਥੋੜ੍ਹੇ ਹੀ ਦਿਨਾਂ ਦਾ ਐ। ਰਾਜੇ ਨੇ ਮੈਨੂੰ ਆਪਣੇ ਮਰੇ ਹੋਏ ਮਾਂ-ਪਿਓ ਦੀ ਖ਼ਬਰ ਸਾਰ ਲਿਆਉਣ ਲਈ ਕਿਹੈ।"
ਦਿਓਣੀ ਦੀ ਕੁੜੀ ਕਹਿੰਦੀ, “ਆਹ ਲੈ ਜਾ ਸ਼ੀਸ਼ ਦੁਪੱਟਾ-ਤੂੰ ਏਸ ਨੂੰ ਐਂ ਕਹੀਂ, “ਚੱਲ ਸ਼ੀਸ਼ ਦੁਪੱਟੇ ਆਪਣੇ ਮਕਾਨ।”
ਰਾਜੇ ਨੇ ਚਿਖਾ ਚਿਣਾ ਦਿੱਤੀ। ਬਾਹਮਣ ਨੂੰ ਕਹਿੰਦਾ, “ਲਿਆ ਮੇਰੇ ਮਾਂ-ਪਿਓ ਦੀ ਖ਼ਬਰ।" ਉਹਨਾਂ ਨੇ ਜਦ ਚਿਖਾ ਨੂੰ ਅੱਗ ਲਾਈ-ਧੂਆਂ ਨਿਕਲਿਆ ਬਾਹਮਣ ਕਹਿੰਦਾ, "ਚਲ ਸ਼ੀਸ਼ ਦੁੱਪਟੇ ਆਪਣੇ ਮਕਾਨ।”
ਚਿਖਾ ਜਲ ਕੇ ਸੁਆਹ ਹੋ ਗਈ। ਵਜ਼ੀਰ ਤੇ ਨਾਈ ਕਹਿੰਦੇ, “ਹੁਣ ਵਢ ਤਾ ਬਾਹਮਣ ਦਾ ਫਾਹਾ।"
ਪੁਰਾ ਇਕ ਸਾਲ ਬਾਹਮਣ ਲੁਕਿਆ ਰਿਹਾ। ਇੱਕ ਸਾਲ ਮਗਰੋਂ ਬਾਹਮਣ ਰਾਜੇ ਕੋਲ ਗਿਆ। ਰਾਜੇ ਕੋਲ ਜਾ ਕੇ ਉਹ ਸਿਰ ਮਾਰੀ ਜਾਵੇ। ਰਾਜੇ ਨੂੰ ਕਹਿੰਦਾ, “ਤੇਰੇ ਮਾਂ ਪਿਓ ਦਾ ਕੋਈ ਹਾਲ ਨੀ।"
ਰਾਜਾ ਕਹਿੰਦਾ, “ਕਿਉਂ?"
ਬਾਹਮਣ ਕਹਿੰਦਾ, “ਉਹਨਾਂ ਦੇ ਗਿੱਠ-ਗਿੱਠ ਨੌਂਹ ਨੇ, ਚਾਰ-ਚਾਰ ਹੱਥ ਵਾਲ ਵਧੇ ਹੋਏ ਨੇ, ਕਹਿੰਦੇ, ਜੇ ਸਾਡਾ ਪੁੱਤ ਲਾਇਕ ਹੋਉ, ਤਾਂ ਇੱਕ ਬਜ਼ੀਰ, ਇੱਕ ਨਾਈ, ਇੱਕ ਨੈਣ, ਇੱਕ ਬਜ਼ੀਰਨੀ ਇਹਨਾਂ ਚੌਹਾਂ ਨੂੰ ਸਾਡੇ ਕੋਲ ਭੇਜ ਦਊ।”
ਰਾਜੇ ਨੇ ਬਜ਼ਾਰ, ਨਾਈ, ਬਸ਼ੀਰਨੀ ਤੇ ਨੈਣ ਨੂੰ ਜਾਣ ਦਾ ਹੁਕਮ ਸੁਣਾਇਆ।
ਫੇਰ ਰਾਜੇ ਨੇ ਚਿਖਾ ਚਿਣਾ ਦਿੱਤੀ। ਚਾਰੇ ਉੱਤੇ ਪਾ ਦਿੱਤੇ ਫੇਰ ਅੱਗ ਲਾ ਦਿੱਤੀ। ਚਾਰੇ ਜਲ ਕੇ ਰਾਖ ਬਣ ਗਏ।
ਬਾਹਮਣ ਹੁਣ ਮੌਜਾਂ ਨਾਲ ਰਹਿਣ ਲੱਗ ਪਿਆ।

35