ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਧ ਤੇ ਲੱਕੜ ਦੀ ਤੀਵੀਂ


ਇੱਕ ਸੀ ਜੁਲਾਹਾ। ਉਹ ਰੋਜ ਤਾਣਾ ਭਿਉਂ ਕੇ ਰੱਖਿਆ ਕਰੇ। ਇੱਕ ਹਰਨੀ ਆ ਕੇ ਪੀ ਜਾਇਆ ਕਰੇ। ਇੱਕ ਦਿਨ ਉਹਨੇ ਕਿਹਾ, “ਇਹ ਕੀ ਜਾਨਵਰ ਐ ਇਹ ਨੂੰ ਇੱਕ ਦਿਨ ਫੜਨੈ।
ਇੱਕ ਦਿਨ ਉਹ ਹੱਕਾ ਭਰ ਕੇ ਤਾਣੇ ਦੇ ਕੋਲ ਬੈਠ ਗਿਆ। ਜਦ ਹਰਨੀ ਆਈ ਉਹਨੇ ਉਹ ਫੜ ਲਈ। ਕਹਿੰਦੀ, “ਮੈਂ ਤੈਨੂੰ ਬਹੁਤ ਕੁਝ ਦਊਂ, ਤੂੰ ਮੈਨੂੰ ਛੱਡ ਦੇ।”
ਉਹ ਕਹਿੰਦਾ, “ਮੈਂ ਛੱਡਣੀ ਨੀ।
ਉਹ ਫੇਰ ਬੋਲੀ, “ਛੱਡਦੇ, ਮੇਰਾ ਧਰਮ ਰਿਹਾ ਮੈਂ ਤੈਨੂੰ ਬਹੁਤ ਕੁਝ ਦਉ।
ਉਹਨੇ ਹਰਨੀ ਛੱਡ ਦਿੱਤੀ।
ਜੰਗਲ ਵਿੱਚ ਇੱਕ ਸਾਧ ਰਿਹਾ ਕਰਦਾ ਸੀ। ਹਰਨੀ ਉਸ ਕੋਲ ਗਈ ਕਹਿੰਦੀ, “ਮਾਮਾ ਤੈਨੂੰ ਕਰੇਬਾ ਲਿਆਵਾਂ।”
ਉਹ ਕਹਿੰਦਾ, “ਲਿਆ ਦੇ।”
ਹਰਨੀ ਫੇਰ ਜੁਲਾਹੇ ਕੋਲ ਚਲੀ ਗਈ। ਜੁਲਾਹੇ ਨੂੰ ਕਹਿੰਦੀ, “ਤਰਖਾਣਾਂ ਦੋ ਜਾ ਕੇ ਪੰਜਾਹ ਰੁਪਏ ਨੂੰ ਇੱਕ ਲੱਕੜੀ ਦੀ ਤੀਵੀਂ ਬਣਾ ਲਿਆ।
ਜੁਲਾਹੇ ਨੇ ਤਰਖਾਣ ਕੋਲ ਜਾ ਕੇ ਲੱਕੜੀ ਦੀ ਤੀਵੀਂ ਘੜਵਾ ਲਈ ਤੇ ਕਪੜੇ ਪੁਆ ਦਿੱਤੇ।
ਹਰਨੀ ਫੇਰ ਸਾਧ ਕੋਲ ਗਈ। ਸਾਧ ਨੂੰ ਕਹਿੰਦੀ, “ਚੱਲ ਮਾਮਾ ਕਰੇਬਾ ਲੈ ਆ।’’
ਸਾਧ ਨੇ ਟੂੰਬਾਂ ਕਰਵਾ ਲਈਆਂ ਤੇ ਉਹ ਜੁਲਾਹੇ ਦੇ ਘਰ ਆ ਗਏ। ਤੀਏ ਦਿਨ ਉਹ ਓਸ ਨੂੰ ਲੈ ਕੇ ਚਲੇ ਗਏ। ਹਰਨੀ ਵੀ ਨਾਲੇ ਗਈ। ਹਰਨੀ ਉਹਦੇ ਕੋਲ ਚਾਰ-ਪੰਜ ਦਿਨ ਰਹੀ। ਆਉਣ ਲੱਗੀ ਕਹਿੰਦੀ, “ਮਾਮਾ ਮਾਮਾ ਇਹਨੂੰ ਵੀਹ ਦਿਨ ਬੁਲਾਈਂ ਨਾ, ਨਾ ਇਹਨੇ ਖਾਣੈ, ਨਾ ਇਹਨੇ ਬੋਲਣੈ।
ਵੀਹ ਦਿਨ ਲੰਘ ਗਏ। ਸਾਧ ਲੱਗਿਆ ਬੁਲਾਉਣ ਉਹ ਬੋਲੇ ਨਾ। ਫੇਰ ਉਹ ਓਸ ਨੂੰ ਕੁੱਟਣ ਲੱਗ ਪਿਆ। ਕੁਟਦੇ ਕੁਟਦੇ ਨੇ ਉਹਨੂੰ ਧੱਕਾ ਦੇ ਦਿੱਤਾ। ਉਹ ਰੁੜਦੀ-ਰੁੜਦੀ ਇੱਕ ਬਾਹਣ ਵਿੱਚ ਜਾ ਗਿਰੀ। ਤੀਏ ਚੌਥੇ ਦਿਨ ਹਰਨੀ ਵੀ ਆ ਗਈ। ਆ ਕੇ ਕਹਿੰਦੀ, “ਮਾਮਾ ਮਾਮਾ ਮਾਮੀ ਕਿੱਥੇ ਐ।"
ਉਹ ਕਹਿੰਦਾ, “ਪੰਜ ਚਾਰ ਦਿਨ ਹੋਗੇ ਮੈਂ ਉਹ ਕੁੱਟੀ ਸੀ। ਉਹ ਏਧਰ ਨੂੰ ਈ ਚਲੀ ਗਈ ਐ।" ਹਰਨੀ ਗਈ ਤਾਂ ਦੇਖੀ ਉਹ ਬਾਹਣ ਵਿੱਚ ਮੁੱਧੀ ਪਈ ਸੀ। ਉਹਨੇ ਚੱਕ ਕੇ ਖੜੀ ਕਰ ਲਈ। ਫੇਰ ਉਹ ਸਾਧ ਕੋਲ ਆ ਗਈ। ਸਾਧ ਨੂੰ ਆ ਕੇ ਕਹਿੰਦੀ, “ਮੈਂ ਏਸ ਨੂੰ

36