ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


ਪੰਜ ਦਸ ਦਿਨ ਓਥੇ ਰਖਦੀ ਆਂ ਫੇਰ ਤੂੰ ਆ ਕੇ ਲੈ ਜਾਈਂ।”
ਉਹ ਕਹਿੰਦਾ, “ਚੰਗਾ।
ਉਹ ਲੈ ਕੇ ਚਲੀ ਗਈ। ਪੰਜ ਦਸ ਦਿਨ ਰਹਿੰਦੀ ਨੂੰ ਲੰਘ ਗਏ। ਹਰਨੀ ਸਾਧ ਕੋਲ ਆਈ। ਸਾਧ ਨੂੰ ਕਹਿੰਦੀ, “ਮਾਮਾ ਮਾਮਾ ਮਾਮੀ ਤਾਂ ਮਰ ਗਈ।"
ਸਾਧ ਰੋਣ ਲੱਗ ਪਿਆ। ਸਾਧ ਨੂੰ ਹਰਨੀ ਜੁਲਾਹੇ ਕੋਲ ਦਾਗ਼ ਲਾਉਣ ਲਈ ਲੈ ਆਈ। ਜਦ ਤੀਵੀਂ ਨੂੰ ਦਾਗ਼ ਲਾ ਦਿੱਤਾ ਤਾਂ ਮਗਰੇ ਹੀ ਸਾਧ ਨੇ ਸਿਵੇ ਵਿੱਚ ਛਾਲ ਮਾਰ ਦਿੱਤੀ।ਟੂਮਾਂ ਟਾਮਾਂ ਪਹਿਲਾਂ ਹੀ ਜੁਲਾਹੇ ਨੇ ਲਾਹ ਲਈਆਂ ਸੀ।


37