ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/43

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ


"ਤਾਂ ਜਿਉਨੀ ਆਂ ਜੇ ਇਹਨਾਂ ਨੂੰ ਬਣਾਂਬਾਨ ਵਿੱਚ ਛੱਡ ਕੇ ਆਵੇਂ।”
ਉਹਨਾਂ ਦਾ ਪਿਓ ਦੋਹਾਂ ਕੁੜੀਆਂ ਨੂੰ ਨਾਲ ਲੈ ਕੇ ਤੁਰ ਪਿਆ, “ਚਲੋ ਕੁੜੇ ਥੋਨੂੰ ਮੈਂ ਤੁਹਾਡੇ ਮਾਮੇ ਹੋਰਾਂ ਨੂੰ ਮਲਾ ਲਿਆਵਾਂ।
ਰਸਤੇ ਵਿੱਚ ਜਦ ਬਹੁਤ ਸਾਰੇ ਬ੍ਰਿਛ ਆ ਗਏ ਤਾਂ ਉਹ ਪਖਾਨੇ ਦੇ ਬਹਾਨੇ ਪਿੱਛੇ ਨੂੰ ਮੁੜ ਆਇਆ। ਕੁੜੀਆਂ ਤੁਰ ਪਈਆਂ। ਛੋਟੀ ਭੈਣ ਬੋਲੀ, "ਕੋਈ ਦੀਵਾ ਮਚਦਾ ਵੇਖ, ਓਹ ਆਪਣਾ ਵੈਰੀ ਤੀ, ਜੈ ਬਾਪੂ ਹੁੰਦਾ ਤਾਂ ਇਸ ਤਰ੍ਹਾਂ ਨਾ ਕਰਦਾ।"
ਬੜੀ ਭੈਣ ਨੇ ਦਰੱਖਤ ਉੱਤੇ ਚੜਕੇ ਦੇਖਿਆ ਥੋੜੀ ਹੀ ਦੂਰ ਬਾਂਦਰ ਦੀ ਕੁਟੀਆ ਵਿੱਚ ਇੱਕ ਦੀਵਾ ਜਗ ਰਿਹਾ ਸੀ। ਉਹ ਕੁਟੀਆ ਵਿੱਚ ਗਈਆਂ ਤੇ ਬੋਲੀਆਂ, “ਬਾਬਾ ਰਾਤ ਕੱਟਣੀ ਐਂ ।”
"ਆ ਜੋ ਬੀਬੀ ਕਟ ਲੋ।"
ਰਾਤ ਪੈ ਗਈ।
ਦਿਨ ਚੜੇ ਬਾਂਦਰ ਬੋਲਿਆ, “ਭਾਈ ਮੈਨੂੰ ਤੱਤੇ ਪਾਣੀ ਨਾਲ ਨਲਾ ਦੇਵੋ।"
ਉਹਨਾਂ ਨੇ ਪਾਣੀ ਤੱਤਾ ਕੀਤਾ। ਪਾਣੀ ਇੰਨਾ ਤੱਤਾ ਸੀ ਕਿ ਬਾਂਦਰ ਜਲ ਹੀ ਗਿਆ ਓਸ ਪਾਣੀ ਨਾਲ ਤੇ ਵਿਚਾਰਾ ਮਰ ਗਿਆ।
ਬਾਂਦਰ ਕੋਲ ਬੱਕਰੀਆਂ ਤੇ ਗਊਆਂ ਰੱਖੀਆਂ ਹੋਈਆਂ ਸੀ। ਛੋਟੀ ਭੈਣ ਬੱਕਰੀਆਂ ਚਾਰਨ ਚਲੀ ਜਾਇਆ ਕਰੇ-ਸ਼ਾਮ ਨੂੰ ਆ ਕੇ ਆਖਿਆ ਕਰੇ, “ਉਠ ਭੈਣ ਸੁੰਦਰੀ ਮੁੰਦਰੀ ਬੱਕਰੀਆਂ ਬੰਨ੍ਹ।” ਉਹ ਬੰਨ੍ਹ ਦਿਆ ਕਰੇ। ਦਿਨ ਲੰਘਦੇ ਗਏ।
ਇੱਕ ਦਿਨ ਛੋਟੀ ਭੈਣ ਬੱਕਰੀਆਂ ਚਾਰਨ ਗਈ ਹੋਈ ਸੀ। ਕੁਝ ਸ਼ਿਕਾਰੀ ਸ਼ਿਕਾਰ ਖੇਡਦੇ-ਖੇਡਦੇ ਓਧਰ ਆ ਨਿਕਲੇ। ਉਹਨਾਂ ਨੂੰ ਬੜੀ ਕੁੜੀ ਪਸੰਦ ਆ ਗੀ।
ਉਹਨੂੰ ਕਹਿੰਦੇ, “ਨਹੀਂ ਘੋੜੇ ਤੇ ਚੜ੍ਹ ਨਹੀਂ ਕਰਪਾਨ ਨਾਲ ਤੇਰਾ ਸਿਰ ਵੱਢ ਲਵਾਂਗੇ।

ਵਿਚਾਰੀ ਡਰਦੀ ਡਰਦੀ ਉਸ ਦੇ ਘੋੜੇ ਤੇ ਚੜ੍ਹ ਗਈ ਪਰ ਨਾਲ ਹੀ ਸਰਹੋਂ ਦਾ ਪੱਲਾ ਭਰਕੇ ਲੈ ਲਿਆ।
ਜਿੱਧਰ ਘੋੜਾ ਜਾਵੇ ਓਹ ਨਾਲੋਂ ਨਾਲ ਸਰਹੋਂ ਕੇਰੀ ਜਾਵੇ। ਕਰਨੀ ਰੱਬ ਦੀ ਸਰਹੋਂ ਵੀ ਨਾਲ ਨਾਲ ਉਗਦੀ ਗਈ।
ਛੋਟੀ ਭੈਣ ਆ ਕੇ ਬੋਲੀ, “ਉਠ ਭੈਣ ਸੁੰਦਰੀ ਮੁੰਦਰੀ ਬੱਕਰੀਆਂ ਬੰਨ੍ਹ।" ਉਹ ਉਠੀ ਕੋਈ ਨਾ।
ਰੋਣ ਲੱਗ ਪੀ। ਰੋਦੀ ਰਹੀ ਰੋਂਦੀ ਰਹੀ। ਸਰੋਂ ਉੱਗੀ ਵਿਖਾਈ ਦਿੱਤੀ। ਸਰੋਂ ਦੀ ਸੇਧ ਉਹ ਤੁਰ ਪਈ। ਰਸਤੇ ਵਿੱਚ ਇੱਕ ਥਾਂ ਤੀਆਂ ਪੈ ਰਹੀਆਂ ਸੀ। ਤੀਆਂ ਦੇ ਕੋਲ ਹੀ ਚਲੀ ਗਈ। ਤੀਆਂ ਵਿੱਚੋਂ ਇੱਕ ਕੁੜੀ ਬੋਲੀ, “ਭਾਈ ਤੂੰ ਵੀ ਕੋਈ ਬੋਲੀ ਪਾ ਕੇ ਸੁਣਾ।"
ਕੁੜੀ ਬੋਲੀ, “ਉੱਠ ਭੈਣ ਸੁੰਦਰੀ ਮੁੰਦਰੀ ਬੱਕਰੀਆਂ ਬੰਨ੍ਹ।" ਉਹਨਾਂ ਵਿੱਚ ਹੀ ਉਸ ਦੀ ਵੱਡੀ ਭੈਣ ਸੀ। ਦੋਨੋਂ ਮਿਲੀਆਂ। ਵਿਥਿਆ ਦੱਸੀ ਸੁਣੀ। ਉਸ ਦੀ ਵੱਡੀ ਭੈਣ ਨੂੰ ਓਥੋਂ ਦਾ ਰਾਜਾ ਲੈ ਆਇਆ ਸੀ। ਉਹ ਉਸ ਨੂੰ ਆਪਣੇ ਮਹਿਲਾਂ ਵਿੱਚ ਲੈ ਗਈ।
ਦੂਜੇ ਤੀਜੇ ਦਿਨ ਉਹਨਾਂ ਨੇ ਆਪਣੇ ਬਾਪ ਨੂੰ ਮਹਿਲੀਂ ਸਦਵਾ ਲਿਆ। ਉਹਨੂੰ ਕੀ

39