ਪੰਨਾ:ਬਾਤਾਂ ਦੇਸ ਪੰਜਾਬ ਦੀਆਂ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਤਾ ਸੀ ਉਹਦੀਆਂ ਕੁੜੀਆਂ ਮਹਿਲੀਂ ਰਹਿੰਦੀਆਂ ਨੇ। ਉਹਨੂੰ ਕੁੜੀਆਂ ਦੀ ਪਛਾਣ ਕਿਥੋਂ ਆਉਣੀ ਸੀ ਕਹਿੰਦਾ, "ਭਾਈ ਮੇਰੀਆਂ ਵੀ ਥੋਡੇ ਜਿੱਡੀਆਂ ਕੁੜੀਆਂ ਸੀ। ਦੋਏ ਖੋ ਗਈਆਂ। ਉਹਨਾਂ ਨੂੰ ਲੱਭਦਾ ਫਿਰਦਾ ਹਾਂ।"
ਕੁੜੀਆਂ ਨੇ ਦੱਸਿਆ, “ਅਸੀਂ ਹੀ ਆਂ ਤੇਰੀਆਂ ਧੀਆਂ।”
ਉਹਨਾਂ ਨੇ ਉਹਦੀ ਬੜੀ ਆਓ ਭਗਤ ਕੀਤੀ। ਸੱਪ, ਭਰਿੰਡਾਂ ਤੇ ਸਪੋਲੀਏ ਇੱਕ ਘੜੇ ਵਿੱਚ ਬੰਦ ਕਰਕੇ ਉਹ ਘੜਾ ਆਪਣੇ ਬਾਪ ਨੂੰ ਦੇ ਦਿੱਤਾ ਤੇ ਆਖਿਆ, “ਲੈ ਬਾਪੂ ਤੂੰ ਇਹਨਾਂ ਨੂੰ ਮਾਸੀ ਨੂੰ ਦਈਂ ਤੇ ਆਖੀਂ ਅੰਦਰ ਬਹਿਕੇ ਖਾਣ। ਇਹ ਲੱਡੂਆਂ ਦਾ ਝੱਕਰਾ ਆਪ ਖਾ ਲੀ।"
ਉਹ ਪਿੰਡ ਨੂੰ ਆ ਗਿਆ ਤੇ ਪਿੰਡ ਆ ਕੇ ਆਖਿਆ, “ਇਹ ਘੜਾ ਘੱਲਿਆ ਏ ਲੱਡੂਆਂ ਦਾ ਤੁਸੀਂ ਤੇ ਉਹਨਾਂ ਨਾਲ ਬਥੇਰੀਆਂ ਕੀਤੀਆਂ ਨੇ।"
ਉਹ ਘੜਾ ਭੰਨ ਕੇ ਖਾਣ ਲੱਗ ਪਈਆਂ ਤੇ ਸੱਪ ਸਪੋਲੀਏ ਉਹਨਾਂ ਦੇ ਲੜ ਗਏ ਤੇ ਦੋਨੋਂ ਵਿਸ ਨਾਲ ਮਰ ਗਈਆਂ।


40